- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਵਿੰਦਰ ਅੰਮ੍ਰਿਤ ਦੀ ਸ਼ਾਇਰੀ ਨਾਲ ਸਰਸ਼ਾਰ ਹੋਇਆ ਪੰਜਾਬੀ ਯੂਨੀਵਰਸਿਟੀ ਕੈਂਪਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਸਫਰ ਤੇ ਸ਼ਾਇਰੀ ਨਾਂ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਸ ਸਮੇਂ ਪੰਜਾਬੀ ਦੀ ਮਕਬੂਲ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਦਰਸ਼ਕਾਂ ਨਾਲ ਆਪਣੀ ਸ਼ਾਇਰੀ ਦੇ ਸਫਰ ਸਾਂਝਾ ਕਰਦਿਆਂ ਆਪਣੀਆਂ ਪ੍ਰਸਿੱਧ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦਾ ਆਗਾਜ਼ ਕਰਦਿਆਂ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਬੋਲਦਿਆਂ ਕਿਹਾ ਕਿ ਇਹ ਇਕ ਵੱਖਰੀ ਤਰ੍ਹਾਂ ਦਾ ਸਮਾਗਮ ਕੀਤਾ ਗਿਆ ਹੈ। ਡਾ. ਸੁਰਜੀਤ ਸਿੰਘ, ਡੀਨ ਭਾਸ਼ਾਵਾਂ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਉਹਨਾਂ ਲੱਖਾਂ ਆਵਾਜ਼ਾਂ ਦੀ ਕਵਿਤਾ ਹੈ ਜਿਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਉਸਦੀ ਸ਼ਾਇਰੀ ਦਾ ਪ੍ਰਗੀਤਕ ਖਾਸਾ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਜਗਦੀਪ ਸਿੰਘ, ਉਪ ਕੁਲਪਤੀ ਨੇ ਕਿਹਾ ਕਿ ਸੁਖਵਿੰਦਰ ਅੰਮ੍ਰਿਤ ਇਸ ਵੇਲੇ ਪੰਜਾਬੀ ’ਚ ਉਸ ਮੁਕਾਮ ਤੇ ਪਹੁੰਚਿਆ ਨਾਮ ਹੈ ਜਿਨਾਂ ਦੀ ਸ਼ਾਇਰੀ ਨੂੰ ਹਰ ਕੋਈ ਮਾਨਣਾ ਚਾਹੁੰਦਾ ਹੈ। ਅੱਜ ਦਾ ਸਮਾਗਮ ਇਕ ਸੰਵਾਦ ਰੂਪ ’ਚ ਉਲੀਕਿਆ ਗਿਆ ਜਿਸ ਵਿਚ ਸੰਵਾਦ ਕਰਤਾ ਦੀ ਭੂਮਿਕਾ ਡਾ. ਚਰਨਜੀਤ ਕੌਰ, ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਨਿਭਾਈ। ਸੁਖਵਿੰਦਰ ਅੰਮ੍ਰਿਤ ਨੇ ਦੱਸਿਆ ਕਿ ਉਸ ਨੂੰ ਜ਼ਹੀਨ ਪਾਠਕ ਤਾਂ ਪੜ੍ਹਦੇ ਹੀ ਹਨ ਪਰ ਜਦੋਂ ਕਿਸਾਨੀ ਅੰਦੋਲਨ ਵੇਲੇ ਵਾਰਸ ਭਰਾਵਾਂ ਨੇ ਉਸਦਾ ਗੀਤ