ਪੰਜਾਬੀ ਮਿਸਟ੍ਰੈਸ ਰਵਿੰਦਰਪਾਲ ਕੌਰ ਸੇਵਾਮੁਕਤ, ਸਕੂਲ ਸਟਾਫ ਵੱਲੋਂ ਵਿਦਾਇਗੀ ਸਮਾਗਮ ਪੰਜਾਬੀ ਮਿਸਟ੍ਰੈਸ ਰਵਿੰਦਰਪਾਲ ਕੌਰ ਸੇਵਾਮੁਕਤ, ਸਕੂਲ ਸਟਾਫ ਵੱਲੋਂ ਵਿਦਾਇਗੀ ਸਮਾਗਮ
Publish Date: Sat, 03 Oct 2026 06:26 PM (IST)
Updated Date: Sat, 03 Oct 2026 06:28 PM (IST)
ਫੋਟੋ 3ਪੀਟੀਐਲ: 29: ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਵਿਖੇ ਪੰਜਾਬੀ ਮਿਸਟ੍ਰੈਸ ਵਜੋਂ ਸੇਵਾ ਨਿਭਾਅ ਰਹੀ ਰਵਿੰਦਰਪਾਲ ਕੌਰ ਦੀ ਸੇਵਾਮੁਕਤੀ ਮੌਕੇ ਸਕੂਲ ਕੈਂਪਸ ਵਿਚ ਵਿਦਾਇਗੀ ਸਮਾਗਮ ਕਰਵਾਇਆ ਗਿਆ। ਰਵਿੰਦਰਪਾਲ ਕੌਰ ਨੇ ਸਿੱਖਿਆ ਵਿਭਾਗ ਵਿਚ ਲਗਭਗ 29 ਸਾਲ ਬੇਦਾਗ਼, ਲਗਨ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ। ਸਮਾਗਮ ਦੌਰਾਨ ਸਕੂਲ ਦੇ ਸਮੂਹ ਅਧਿਆਪਕਾਂ ਨੇ ਉਨ੍ਹਾਂ ਦੇ ਅਧਿਆਪਨ ਸਫ਼ਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਵਿੰਦਰਪਾਲ ਕੌਰ ਨੇ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਹਮੇਸ਼ਾ ਮਿਹਨਤ ਤੇ ਸਮਰਪਣ ਨਾਲ ਕੰਮ ਕੀਤਾ। ਉਨ੍ਹਾਂ ਦਾ ਮਿਲਣਸਾਰ ਸੁਭਾਅ ਅਤੇ ਫਰਜ਼ ਪ੍ਰਤੀ ਵਫ਼ਾਦਾਰੀ ਸਮੂਹ ਸਟਾਫ਼ ਲਈ ਪ੍ਰੇਰਨਾ ਸਰੋਤ ਰਹੇਗੀ। ਇਸ ਮੌਕੇ ਮਮਤਾ ਰਾਣੀ ਵੱਲੋਂ ਰਵਿੰਦਰਪਾਲ ਕੌਰ ਨੂੰ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਉਨ੍ਹਾਂ ਨੂੰ ਸਫਲ ਸੇਵਾਮੁਕਤੀ ਦੀ ਵਧਾਈ ਦਿੰਦਿਆਂ ਲੰਮੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ। ਰਵਿੰਦਰਪਾਲ ਕੌਰ ਨੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿੱਚ ਬਿਤਾਏ ਪਲ ਉਨ੍ਹਾਂ ਦੇ ਜੀਵਨ ਦੀਆਂ ਅਮੁੱਲ ਯਾਦਾਂ ਬਣੇ ਰਹਿਣਗੇ। ਇਸ ਮੌਕੇ ਮਨਜੀਤ ਸਿੰਘ, ਨਿਸ਼ਾਤਇੰਦਰ ਕੌਰ, ਕੁਦਰਤ, ਮੋਨਿਕਾ ਅਰੋੜਾ, ਮਨਪ੍ਰੀਤ ਸਿੰਘ, ਨੀਤੂ, ਹਰਬੰਸ ਕੌਰ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।