- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਦਾ ‘ਪਲੇਠਾ ਮੇਲਾ ਛਪਾਰ’ ਸਪਲੀਮੈਂਟ ਲੋਕ ਅਰਪਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਹਿਮਦਗੜ੍ਹ/ਛਪਾਰ : ਗੋਇਲ ਮੀਡੀਆ ਗਰੁੱਪ ਪੰਜਾਬ ਦੀ ਅਗਵਾਈ ਹੇਠ ਪੰਜਾਬੀ ਜਾਗਰਣ ਦੇ ਪੱਤਰਕਾਰ ਮਹਾਂਵੀਰ ਗੋਇਲ ਵੱਲੋਂ ਤਿਆਰ ਕੀਤਾ ਗਿਆ ਵਿਸ਼ੇਸ਼ ‘ਪਲੇਠਾ ਮੇਲਾ ਛਪਾਰ’ ਸਪਲੀਮੈਂਟ ਲੋਕ ਅਰਪਣ ਕੀਤਾ ਗਿਆ। ਇਹ ਪਲੇਠਾ ਅੰਕ ਗੋਇਲ ਮੀਡੀਆ ਗਰੁੱਪ ਪੰਜਾਬ ਦੇ ਚੇਅਰਮੈਨ ਰਾਕੇਸ਼ ਗਰਗ ਅਤੇ ਲਾਈਫ ਕੇਅਰ ਹਸਪਤਾਲ ਦੇ ਡਾਕਟਰਾਂ ਵੱਲੋਂ ਸਾਂਝੇ ਰੂਪ ਵਿੱਚ ਲੋਕ ਅਰਪਣ ਕੀਤਾ ਗਿਆ। ਪ੍ਰਧਾਨ ਰਾਕੇਸ਼ ਗਰਗ ਨੇ ਸਪਲੀਮੈਂਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘ਪਲੇਠਾ ਮੇਲਾ ਛਪਾਰ’ ਨੂੰ ਤਿਆਰ ਕਰਨ ਲਈ ਮਹਾਂਵੀਰ ਗੋਇਲ ਵੱਲੋਂ ਵਿਸ਼ੇਸ਼ ਮਿਹਨਤ ਕਰਕੇ ਸਿਰਫ ਡੇਢ ਮਹੀਨੇ ਵਿੱਚ ਜਾਗਰਣ ਗਰੁੱਪ ਨੂੰ ਜਨਰਲ ਪੂਰਾ ਪੇਜ ਦਿਤ ਹੈ। ਇਸ ਵਿੱਚ ਪੰਜਾਬੀ ਸੱਭਿਆਚਾਰ, ਇਤਿਹਾਸਕ ਮੇਲਿਆਂ, ਲੋਕ ਵਿਰਾਸਤ ਅਤੇ ਪੰਜਾਬ ਦੀਆਂ ਪਰੰਪਰਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜੋ ਸ਼ਲਾਘਾਯੋਗ ਹੈ।