ਦੁਸਹਿਰਾ ਮੇਲੇ ’ਚ ਪੰਜਾਬੀ ਕਲਾਕਾਰਾਂ ਨੇ ਲੋਕਾਂ ਨੂੰ ਝੁੰਮਣ ਲਈ ਕੀਤਾ ਮਜਬੂਰ ਦੁਸਹਿਰਾ ਮੇਲੇ ਚ ਪੰਜਾਬੀ ਕਲਾਕਾਰਾਂ ਨੇ ਲੋਕਾਂ ਨੂੰ ਝੁੰਮਣ ਲਈ ਕੀਤਾ ਮਜਬੂਰ
Publish Date: Wed, 21 Oct 2026 04:42 PM (IST)
Updated Date: Thu, 22 Oct 2026 04:01 AM (IST)
25ਵੇਂ ਸਿਲਵਰ ਜੁਬਲੀ ਦੁਸਹਿਰਾ ਮੇਲੇ ਚ ਵੀ ਗੁੰਜਿਆ ਨਸ਼ੇ ਦਾ ਮੁੱਦਾ ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਹੀਰਾ ਇੰਟਰਨੈਸ਼ਨਲ ਗਰੁੱਪ ਵੱਲੋਂ ਧੰਨ-ਧੰਨ ਬਾਬਾ ਗਿਆਨ ਦਾਸ ਜੀ ਦੀ ਅਪਾਰ ਕਿਰਪਾ ਅਤੇ ਐਮ.ਡੀ ਸਾਗਰ ਸਿੰਘ ਦੀ ਸਰਪ੍ਰਸਤੀ ਹੇਠ ਹੀਰਾ ਸਿੰਘ ਤੇ ਜੱਗੀ ਸਿੰਘ ਭਰਾਵਾਂ ਵੱਲੋਂ ਅਮਰਗੜ੍ਹ ਦਾ ਸਿਲਵਰ ਜੁਬਲੀ ਦੁਸਹਿਰਾ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਗੁਰਮੀਤ ਸਿੰਘ ਪੀਪੀਐੱਸ ਕਮਾਂਡੈਟ ਕਪੂਰਥਲਾ, ਐਸਪੀ ਰਮਨਦੀਪ ਸਿੰਘ ਭੁੱਲਰ, ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਰਟੌਲ ਤਰਨਤਾਰਨ, ਸਵਰਨਜੀਤ ਸਿੰਘ ਐਮ.ਡੀ ਦਸ਼ਮੇਸ਼ ਮਕੈਨੀਕਲ ਵਰਕਸ,ਹਰਵਿਜੇ ਸਿੰਘ ਹੀਰੋ, ਜੋਲੀ ਸਿੰਧੂ ਅਤੇ ਨਿਰਮਲ ਸਿੰਘ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਜਿਸ ਵਿੱਚ ਪੰਜਾਬੀ ਫਿਲਮ ਇੰਡਸਟਰੀ ਅਤੇ ਹਿੰਦੀ ਫਿਲਮੀ ਜਗਤ ਤੋਂ ਇਲਾਵਾ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਮੇਲੇ ’ਚ ਪਹੁੰਚੇ ਵੱਖ-ਵੱਖ ਕਲਾਕਾਰਾਂ ਨੇ ਜਿੱਥੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਉੱਥੇ ਹੀ ਸਟੇਜ ਤੋਂ ਹਰ ਕਲਾਕਾਰ ਨੇ ਨਸਿਆ ਨੂੰ ਠੱਲ ਪਾਉਣ ਲਈ ਸਰਕਾਰਾਂ ਨੂੰ ਅਪੀਲ ਕੀਤੀ ਤੇ ਨਸ਼ਿਆਂ ਖਿਲਾਫ ਲੜਦੇ ਸ਼ਹੀਦ ਹੋਏ ਪਰਮਿੰਦਰ ਸਿੰਘ ਝੋਟਾ ਦੇ ਹੱਕ ਚ ਸਟੇਜ ਤੋਂ ਨਾਅਰੇ ਵੀ ਗੂੰਜੇ, ਜਿਸ ਦਾ ਸਰੋਤਿਆਂ ਵੱਲੋਂ ਹੱਥ ਖੜੇ ਕਰ ਕੇ ਪੂਰੇ ਜੋਸ਼ੋ ਖਰੋਸ਼ ਨਾਲ ਜਵਾਬ ਵੀ ਦਿੱਤਾ ਜਾਂਦਾ ਰਿਹਾ। ਗੱਲਬਾਤ ਕਰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਤੇ ਹੀਰਾ ਸਿੰਘ ਭਾਜਪਾ ਆਗੂ ਨੇ ਪਹੁੰਚੇ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੌਰੇ ਤੇ ਆਏ ਕੇਂਦਰੀ ਗ੍ਰਿਹ ਮੰਤਰੀ ਅਮਿਤ ਸਾਹ ਨੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ, ਸੀਨੀਅਰ ਭਾਜਪਾ ਆਗੂ ਗੇਜਾ ਰਾਮ ਵਾਲਮੀਕੀ, ਅਦਾਕਾਰ ਹੋਬੀ ਧਾਲੀਵਾਲ, ਸੁਵਾਤੀ ਟਿਵਾਣਾ ਐਸ.ਡੀ.ਐਮ ਖੰਨਾ, ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੱਗੀ, ਗੁਰਵੀਰ ਸਿੰਘ ਸੋਹੀ, ਡੀਐੱਸਪੀ ਸੰਜੀਵ ਕਪੂਰ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ। ਅਮਰਗੜ੍ਹ ਪੁਲੀਸ ਵੱਲੋਂ ਡੀ.ਐਸ.ਪੀ ਸੰਜੀਵ ਕਪੂਰ ਦੀ ਅਗਵਾਈ ਚ ਟਰੈਫਿਕ ਸਮੇਤ ਸੁਰੱਖਿਆ ਨੂੰ ਲੈ ਕੇ ਭਾਰੀ ਇੰਤਜਾਮ ਕੀਤੇ ਗਏ ਸਨ,ਜਿੰਨਾਂ ਸਦਕਾ ਅਮਰਗੜ੍ਹ ਦਾ ਇਹ ਸਿਲਵਰ ਜੁਬਲੀ ਦੁਸਹਿਰਾ ਮੇਲਾ ਦਰਸ਼ਕਾਂ ਦੇ ਮਨਾਂ ਤੇ ਆਪਣੀ ਅਮਿਟ ਛਾਪ ਛਡਦਾ ਹੋਇਆ ਸਮਾਪਤ ਹੋਇਆ।