- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀ.ਏ.ਪੀ. ਖਾਦ ਦੀ ਕਮੀ ਤੁਰੰਤ ਦੂਰ ਕਰੇ ਪੰਜਾਬ ਸਰਕਾਰ: ਪ੍ਰਧਾਨ ਜੋਰਾਵਰ

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਸਮਾਣਾ ਦੀ ਮੀਟਿੰਗ ਇਤਿਹਾਸਕ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਕਕਰਾਲਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਨੇ ਉਚੇਚੇ ਤੌਰ ’ਤੇ ਹਾਜ਼ਰ ਹੁੰਦਿਆਂ ਕਿਹਾ ਕਿ ਪੰਜਾਬ ਅੰਦਰ ਆਲੂ, ਮਟਰ ਦੀ ਬਿਜਾਈ ਕਰਨ ਡੀਏਪੀ ਖਾਦ ਦੀ ਕਿਸਾਨਾਂ ਨੂੰ ਲੋੜ ਹੈ ਪਰ ਪੰਜਾਬ ਅੰਦਰ ਸਹਿਕਾਰੀ ਸਭਾਵਾਂ ਵਿਚ ਇੱਕ ਮੁੱਠੀ ਭਰ ਵੀ ਡੀਏਪੀ ਖਾਦ ਨਹੀਂ ਮਿਲ ਰਹੀ ਅੱਜ ਪੰਜਾਬ ਦੇ ਬੇਵੱਸ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਇਹ ਖਾਦ ਦਵਾਈਆਂ ਬਾਜ਼ਾਰ ’ਚੋਂ ਖਰੀਦਣੀਆਂ ਪੈ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਖਾਦ ਤੋਂ ਰਹੀ ਕਿੱਲਤ ਨੂੰ ਤੁਰੰਤ ਦੁਰ ਕੀਤਾ ਜਾਵੇ। ਇਕੱਤਰ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ 15 ਅਕਤੂਬਰ ਤੱਕ ਡੀਏਪੀ ਖਾਦ ਦੀ ਕਮੀਂ ਨਾ ਦੂਰ ਖੀਤੀ ਤਾਂ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨੇ ਲਗਾ ਕੇ ਰੋਸ ਮੁਜ਼ਾਹਰਾ ਖੀਤਾ ਜਾਵੇਗਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜ, ਬਲਾਕ ਪ੍ਰਧਾਨ ਕਰਮਜੀਤ ਸਿੰਘ ਕਕਰਾਲਾ,ਧਨੰਤਰ ਸਿੰਘ ਝੰਡੀ ਬਲਾਕ ਜਨਰਲ ਸਕੱਤਰ, ਬੰਤ ਸਿੰਘ ਬਲਬੇੜ੍ਹਾ ਵਿੱਤ ਸਕੱਤਰ, ਬਲਭੀਰ ਸਿੰਘ ਭਾਨਰੀ, ਹਰਜੀਤ ਸਿੰਘਬਠੋਈ, ਕੁਲਦੀਪ ਸਿੰਘ ਬਠੋਈ ਖੁਰਦ, ਪ੍ਰੇਮ ਸਿੰਘ ਕਲਰ ਭੈਣੀ, ਮਹਿੰਦਰ ਸਿੰਘ ਨੂਰਖੇੜੀਆਂ, ਦੱਲ ਸਿੰਘ ਬਲਬੇੜ੍ਹਾ, ਗੁਰਸੇਵਕ ਸਿੰਘ ਚੂਹੜਪੁਰ, ਬਲਕਾਰ ਸਿੰਘ ਬਲਬੇੜ੍ਹਾ, ਮੱਖਣ ਸਿੰਘ ਚੌਰਾ, ਕਾਲਾ ਰਾਮ ਨੰਨਾਸੁੰ, ਰਣਧੀਰ ਸਿੰਘ ਬਲਬੇੜ੍ਹਾ, ਅਵਤਾਰ ਸਿੰਘ ਕਕਰਾਲਾ ਆਦਿ ਮੌਜੂਦ ਸਨ।