- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ: ਬਰਸਟ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਸਮਾਣਾ ਸਥਿਤ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਲੋਕ ਮਿਲਣੀ ਕਰਵਾਈ ਗਈ। ਇਸ ਦੌਰਾਨ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰ ਲੋਕਾਂ ਨੇ ਸ਼ਿਰਕਤ ਕਰਕੇ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਤੋਂ ਜਾਣੂ ਕਰਵਾਇਆ। ਹਰਚੰਦ ਸਿੰਘ ਬਰਸਟ ਨੇ ਲੋਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਤੇ ਕਈ ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਮਿਲਣੀਆਂ ਦਾ ਮੁੱਖ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਅਤੇ ਸਰਕਾਰੀ ਦਫ਼ਤਰਾਂ ਵਿੱਚ ਉਨ੍ਹਾਂ ਦੀ ਖੱਜਲ-ਖੁਆਰੀ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਲੋਕ ਮਿਲਣੀਆਂ ਜਾਰੀ ਰਹਿਣਗੀਆਂ। ਇਸ ਮੌਕੇ ਲੋਕਾਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ। ਇਸ ਮੌਕੇ ਰਾਣਾ ਵਿਰਕ ਬਲਾਕ ਸੰਮਤੀ ਮੈਂਬਰ, ਹਰਪਾਲ ਸਿੰਘ ਬਲਾਕ ਸਮੰਤੀ ਮੈਂਬਰ, ਨਰਿੰਦਰ ਸਿੰਘ ਸਰਪਰਸਤ ਸਰਪੰਚ ਯੂਨੀਅਨ, ਗੁਰਵਿੰਦਰ ਸਿੰਘ ਸਰਪੰਚ ਕਾਕੜਾ, ਅਮਰੀਕ ਸਿੰਘ ਸਰਪੰਚ ਕਕਰਾਲਾ, ਪਰਗਟ ਸਿੰਘ ਸਰਪੰਚ ਚੁਤੇਹਰਾ, ਗੁਰਨਾਮ ਸਿੰਘ ਸਰਪੰਚ ਚੱਕ ਅੰਮ੍ਰਿਤਸਰ, ਵਰਿੰਦਰ ਸਿੰਘ ਸਰਪੰਚ ਸੈਦੀਪੁਰ, ਅਜੀਤ ਸਿੰਘ ਸਰਪੰਚ ਚੁੱਪਕੀ, ਬਲਵੰਤ ਸਿੰਘ ਸਰਪੰਚ ਧਨੋਰੀ, ਪਰਗਟ ਸਿੰਘ ਸਰਪੰਚ ਢਕੜੱਬਾ, ਗੁਰਭੇਜ ਸਿੰਘ ਸਰਪੰਚ ਦਾਨੀਪੁਰ, ਜਰਨੈਲ ਸਿੰਘ ਸਰਪੰਚ ਕਮਾਲਪੁਰ, ਕ੍ਰਿਸ਼ਨ ਸਿੰਘ ਸਰਪੰਚ ਮਵੀ ਸੱਪਾਂ, ਜਸਵੰਤ ਸਿੰਘ ਸਰਪੰਚ ਪ੍ਰੇਮ ਸਿੰਘ ਵਾਲਾ, ਗੋਰਾ ਸਿੰਘ ਸਰਪੰਚ ਧਰਮਗੜ੍ਹ, ਸੰਦੀਪ ਗਰਗ ਪ੍ਰਧਾਨ ਆੜ੍ਹਤੀ ਐਸੋਸਿਏਸ਼ਨ, ਗੁਰਸੇਵਕ ਸਿੰਘ , ਪੂਰਨ ਚੰਦ , ਸ਼ਾਮ ਲਾਲ ਦੱਤ, ਜਸਪਾਲ ਸਿੰਘ ਬੀਬੀਪੁਰ, ਅੰਗਰੇਜ ਭੂੱਲਰ, ਡਾ. ਹਰਮੇਸ਼, ਗੁਰਜੀਤ ਸਿੰਘ ਮੌਜੂਦ ਸਨ।