ਸ੍ਰੀਮਦ ਭਾਗਵਤ ਸਪਤਾਹ ’ਚ ਪਹੁੰਚ ਕੇ ਨਤਮਸਤਕ ਹੋਏ ਸੀਐੱਮ ਸੈਣੀ ਸਤਪਾਲ ਸਿੰਘ ਪੂਨੀਆ ਦੇ ਘਰ ਸ੍ਰੀਮਦ ਭਾਗਵਤ ਸਪਤਾਹ ’ਚ ਪਹੁੰਚ ਕੇ ਨਤਮਸਤਕ ਹੋਏ ਨਾਇਬ ਸਿੰਘ ਸੈਣੀ
Publish Date: Fri, 02 Oct 2026 04:35 PM (IST)
Updated Date: Fri, 02 Oct 2026 04:37 PM (IST)
- ਪੂਨੀਆ ਪਰਿਵਾਰ ਸਮੇਤ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਕੀਤਾ ਮੁੱਖ ਮੰਤਰੀ ਦਾ ਸਵਾਗਤ ਫੋਟੋ 02ਪੀਟੀਐੱਲ- 06 ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇਡ਼ਾ : ਹਲਕਾ ਸਨੌਰ ਦੇ ਭਾਜਪਾ ਆਗੂ ਸਤਪਾਲ ਸਿੰਘ ਪੂਨੀਆ ਦੇ ਗ੍ਰਹਿ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਸਪਤਾਹ ਦੌਰਾਨ ਵੀਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਨਤਮਸਤਕ ਹੋਏ। ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਤਪਾਲ ਸਿੰਘ ਪੂਨੀਆ ਦੀ ਅਗਵਾਈ ਹੇਠ ਸਵਾਗਤ ਕੀਤਾ। ਇਥੇ ਭਗਵਾਨ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਤਪਾਲ ਸਿੰਘ ਪੂਨੀਆ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਰਹਿੰਦੇ ਹਨ ਤੇ ਹਮੇਸ਼ਾ ਹੀ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਚੱਲਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਤਪਾਲ ਸਿੰਘ ਪੂਨੀਆ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਪ੍ਰਮੁੱਖ ਆਗੂਆਂ ਵਿਚ ਹਨ, ਜਿਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ। ਪਾਰਟੀ ਵਲੋਂ ਹੁਣ ਤੱਕ ਲਈਆਂ ਗਈਆਂ ਸਮੁੱਚੀਆਂ ਰਿਪੋਰਟਾਂ ਵਿਚ ਸਤਪਾਲ ਸਿੰਘ ਪੂਨੀਆ ਦਾ ਨਾਮ ਮੋਹਰੀ ਆਗੂਆਂ ਵਿਚ ਆਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਅਜਿਹੇ ਆਗੂਆਂ ’ਤੇ ਮਾਣ ਹੈ, ਜਿਹਡ਼ੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਹਨ। ਨਿਸ਼ਚਿਤ ਤੌਰ ’ਤੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਅਜਿਹੀ ਸਰਕਾਰ ਵਿਚ ਸਤਪਾਲ ਸਿੰਘ ਪੂਨੀਆ ਵਰਗੇ ਆਗੂ ਹੀ ਮੁੱਖ ਸੇਵਾਦਾਰ ਹੋਣਗੇ ਅਤੇ ਹਲਕਾ ਸਨੌਰ ਉਨ੍ਹਾਂ ਹਲਕਿਆਂ ਵਿਚ ਸ਼ਾਮਲ ਹੋਵੇਗਾ, ਜਿਥੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸਤਪਾਲ ਸਿੰਘ ਪੂਨੀਆ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਕ ਰੈਲੀ ਕਰਨ ਦਾ ਹੁਕਮ ਹੋਇਆ ਸੀ ਪਰ ਪੰਜਾਬ ਵਿਚ ਨਸ਼ਾ ਮੁਕਤ ਯਾਤਰਾ ਕਾਰਨ ਉਹ ਰੈਲੀ ਅੱਗੇ ਕਰਨੀ ਪਈ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਜਿਸ ਤਰ੍ਹਾਂ ਹਲਕੇ ਦੇ ਲੋਕਾਂ ਵਲੋਂ ਹਮੇਸ਼ਾ ਹੀ ਮੇਰਾ ਸਾਥ ਦਿੱਤਾ ਜਾਂਦਾ ਹੈ, ਉਸ ਲਈ ਉਹ ਅਤੇ ਉਨ੍ਹਾਂ ਦਾ ਪਰਿਵਾਰ ਹਲਕੇ ਦੇ ਲੋਕਾਂ ਦੇ ਸਦਾ ਰਿਣੀ ਰਹਿਣਗੇ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਪ੍ਰਭਲੀਨ ਸਿੰਘ, ਯੁਵਾ ਮੋਰਚਾ ਦੇ ਪ੍ਰਧਾਨ ਅਨੁਜ ਖੋਸਲਾ, ਰਮੇਸ਼ ਕੁੱਕੂ ਪਾਤਡ਼ਾਂ,ਪਰਮਜੀਤ ਸਿੰਘ ਕੈਂਥ, ਵਿਕਾਸ ਸ਼ਰਮਾ ਘਨੌਰ, ਪ੍ਰਿੰਸੀਪਲ ਮੋਹਨ ਲਾਲ, ਸਨੋਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸਨ, ਮੰਡਲ ਪ੍ਰਧਾਨ ਕੁਬੇਰ ਸ਼ਰਮਾ, ਪਿੰਟੂ ਚੇਅਰਮੈਨ ਚੀਕਾ, ਭੁਪਿੰਦਰ ਸਿੰਘ ਪੂਨੀਆ, ਰਣਪ੍ਰੀਤ ਸਿੰਘ ਰਾਣਾ, ਵਰਿੰਦਰ ਸਿੰਘ, ਪ੍ਰੋ. ਮਲਕੀਤ ਸਿੰਘ, ਰਾਮ ਸਰੂਪ ਪੰਜੌਲਾ, ਗੁਰਦੀਪ ਸਿੰਘ ਤੇਜੀ, ਵਿਸ਼ਾਲ, ਰਾਣਾ ਸਫੇਡ਼ਾ, ਰਾਜਾ ਭੰਗੂ, ਕੁਲਦੀਪ ਕੋਰ, ਦਲਜੀਤ ਕੌਰ, ਪਰਮਿੰਦਰ ਕੌਰ, ਲਵਪ੍ਰੀਤ ਕੌਰ, ਜਗਦੇਵ ਨੰਬਰਦਾਰ, ਅੰਗਰੇਜ ਸਿੰਘ, ਜਰਨੈਲ ਸਿੰਘ ਭਗਤ ਪੰਜੌਲਾ, ਬਲਵਿੰਦਰ ਸਿੰਘ ਜਾਫਰਪੁਰ, ਜਸਵਿੰਦਰ ਸਿੰਘ ਜਾਫਰਪੁਰ, ਅੰਗਰੇਜ ਫੌਜੀ ਪੰਜੌਲਾ, ਸੁਖਵਿੰਦਰ ਸਿੰਘ ਬਾਬਾ, ਮਲਕੀਤ ਸਿੰਘ , ਰਮੇਸ਼ਵਰ ਸ਼ਰਮਾ ਬਲਬੇਡ਼ਾ, ਸਵਾਮੀ ਰਾਜੇਸ਼ਵਰ ਅੰਬਾਲਾ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।