- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਦੀਆਂ ਗੱਠਾਂ ਦੇ ਡੰਪ ਦਾ ਪੂਨੀਆਂ ਨੇ ਕੀਤਾ ਉਦਘਾਟਨ

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਹਲਕਾ ਸਨੋਰ ’ਚ ਝੋਨੇ ਦੀ ਅਗੇਤੀ ਫਸਲ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਨੇੜਲੇ ਪਿੰਡ ਪੰਜੋਲਾ ਵਿਖੇ ਰਣਦੀਪ ਐਂਡ ਕੰਪਨੀ ਵੱਲੋਂ ਬੇਲਰ ਦੁਆਰਾ ਝੋਨੇ ਦੀ ਪਰਾਲੀ ਤੋਂ ਬਣੀਆਂ ਗੱਠਾਂ ਨੂੰ ਸਟੋਰ ਕਰਨ ਲਈ ਅੱਜ ਡੰਪ ਦਾ ਸ਼ੁਭ ਮਹੂਰਤ ਕੀਤਾ ਗਿਆ, ਜਿਸ ਦਾ ਉਦਘਾਟਨ ਸਤਪਾਲ ਸਿੰਘ ਪੂਨੀਆਂ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਸਨੌਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸਤਪਾਲ ਸਿੰਘ ਪੂਨੀਆਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਦ ਨੂੰ ਅੱਗ ਨਾ ਲਗਾਈ ਜਾਵੇ। ਪਰਾਲੀ ਦੀ ਸੰਭਾਲ ਲਈ ਬੇਲਰ ਦੁਆਰਾ ਗੱਠਾਂ ਬਣਵਾ ਕੇ ਜਾਂ ਖੇਤ ’ਚ ਮਲਾਈ ਜਾਵੇ ਇਸ ਵਿਧੀ ਨਾਲ ਨਾਲ ਖੇਤ ਦੀ ਸਫਾਈ ਕਰਕੇ ਵਾਤਾਵਰਣ ਦੀ ਸ਼ੁੱਧਤਾ, ਜੀਵ ਜੰਤੂ ਤੇ ਆਲਾ ਖੁਸ਼ਹਾਲ ਰੱਖਣ ’ਚ ਅਹਿਮ ਯੋਗਦਾਨ ਪਾਈਏ। ਇਸ ਵਿਧੀ ਨਾਲ ਧਰਤੀ ਚ ਪੈਦਾਵਾਰ ਵੀ ਵਧੇਗੀ ਤੇ ਕਿਸਾਨਾ ਦੇ ਮਿੱਤਰ ਕੀੜੇ ਵੀ ਬਚੇ ਰਹਿਣਗੇ ਤੇ ਸਾਡਾ ਆਲਾ ਦੁਆਲਾ ਪ੍ਰਦੂਸ਼ਨ ਮੁਕਤ ਰਹੇਗਾ। ਇਸ ਮੌਕੇ ਰਾਜ ਕੁਮਾਰ ਜੀ ਰਾਮ ਜੀ ਪੰਜਾਬ, ਚੇਅਰਮੈਨ ਭੀਮ ਸਿੰਘ ਕੋਟਲੇ, ਗੁਰਪ੍ਰੀਤ ਸਿੰਘ ਚੰਡੀਗੜ੍ਹ, ਬਲਜੀਤ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ, ਗੁਵਿੰਦਰ ਸਿੰਘ ਪੰਚ, ਮਲਕੀਤ ਸਿੰਘ, ਬਿੱਟੁ ਸਿੰਘ ਕਾਲਾ ਤੇ ਹੋਰ ਪਤਵੰਤੇ ਹਾਜ਼ਰ ਸਨ।