- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੁੱਪਕੀ ਵਿਖੇ ਲੋਕ ਮਿਲਣੀ ਪ੍ਰੋਗਰਾਮ, ਕਰਨ ਸਿੰਘ ਡੀਟੀਓ ਦਾ ਭਰਵਾਂ ਸਵਾਗਤ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਿੰਡ ਚੁੱਪਕੀ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਕਰਨ ਸਿੰਘ ਡੀਟੀਓ ਨੇ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਤੇ ਵਸਨੀਕਾਂ ਵੱਲੋਂ ਕਰਨ ਸਿੰਘ ਡੀਟੀਓ ਦਾ ਫੁੱਲਾਂ ਦੇ ਬੁੱਕੇ ਅਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਵਿਚ ਪਿੰਡ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਨਾਲ ਇਲਾਕੇ ਦੇ ਵਿਕਾਸ ਕਾਰਜਾਂ, ਲੋਕਾਂ ਦੀਆਂ ਸਮੱਸਿਆਵਾਂ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਰਨ ਸਿੰਘ ਡੀਟੀਓ ਨੇ ਕਿਹਾ ਕਿ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੌਰਾਨ ਹਾਜ਼ਰ ਲੋਕਾਂ ਨੇ ਬੀਬੀ ਵਨਿੰਦਰ ਕੌਰ ਲੂੰਬਾ ਦੇ ਹੱਕ ਵਿੱਚ ਵੱਧ ਤੋਂ ਵੱਧ ਸਮਰਥਨ ਦੇਣ ਅਤੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਸੇਵਕ ਸਿੰਘ ਸੰਧੂ, ਸੁਖਜਿੰਦਰ ਸਿੰਘ ਰਾਜੂ, ਅਜੈਬ ਸਿੰਘ, ਪਿਆਰਾ ਸਿੰਘ ਅਕਾਲੀ, ਹਰਪਾਲ ਸਿੰਘ , ਹਰਭਜਨ ਸਿੰਘ, ਗੁਰਮੇਲ ਸਿੰਘ , ਦਰਸ਼ਨ ਸਿੰਘ , ਗੁਰਬਚਨ ਸਿੰਘ, ਛੋਟਾ ਸਿੰਘ, ਬਿੱਟੂ ਸਿੰਘ, ਸਿਮਰਾ ਸੰਧੂ , ਲੱਖਾ, ਲਾਡੀ, ਆਕਾਸ਼, ਸੁੱਖਾ ਸੰਧੂ, ਪਾਲਾ ਸਿੰਘ, ਵਿਕਰਮ ਸਿੰਘ, ਕਾਕਾ ਗਿੱਲ, ਚਮਕੌਰ ਸਿੰਘ, ਭਜਨ ਮਾਨ, ਕਰਮ ਮਾਨ, ਗੁਰਪਿਆਰ ਸੰਧੂ, ਜਗਦੀਪ ਸਿੰਘ, ਸਤਪਾਲ ਸਿੰਘ ਕੁਲਾਰਾਂ, ਅਵਤਾਰ ਸਿੰਘ , ਨਿਰਭੈ ਸਿੰਘ , ਬਬਲੀ ਘੱਗਾ, ਫਤਿਹ ਅਤੇ ਪੀਏ ਮਸਤਾਨ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।