ਪੀਆਰਟੀਸੀ ਕਾਮਿਆਂ ਦੀ ਹੜਤਾਲ ਖਤਮ, ਬੱਸ ਸੇਵਾ ਬਹਾਲ ਪੀਆਰਟੀਸੀ ਕਾਮਿਆਂ ਦੀ ਹੜਤਾਲ ਖਤਮ ਬੱਸ ਸੇਵਾ ਬਹਾਲ
Publish Date: Thu, 16 Jul 2026 05:34 PM (IST)
Updated Date: Fri, 17 Jul 2026 04:04 AM (IST)
ਪਿਛਲੇ ਇੱਕ ਦਿਨ ਤੋਂ ਹੜਤਾਲ ’ਤੇ ਬੈਠੇ ਸਨ ਪੀਆਰਟੀਸੀ ਕੰਟਰੈਕਟ ਕਾਮੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ ਪੰਜਾਬ ਰੋਡਵੇਜ਼ ਪਨਬੱਸ/ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25\11 ਵੱਲੋ ਆਪਣੇ ਸਾਥੀ ਦੀ ਬਹਾਲੀ ਲਈ ਸੁਰੂ ਕੀਤੀ ਹੜਤਾਲ ਵੀਰਵਾਰ ਦੁਪਹਿਰ ਨੂੰ ਪ੍ਰਸ਼ਾਸਨਿਕ ਅਧਿਕਾਰੀਆ ਨਾਲ ਹੋਈ ਮੀਟਿੰਗ ਉਪਰੰਤ ਸਮਾਪਤ ਹੋ ਗਈ ਤੇ ਸਾਰੇ ਕੰਟਰੈਕਟ ਕਾਮੇ ਸਰਵਿਸ ਵਿਚ ਮੁੜ ਆਏ ਤੇ ਬੱਸ ਸੇਵਾ ਬਹਾਲ ਹੋਈ। ਇਸ ਤੋ ਪਹਿਲਾ ਬੁੱਧਵਾਰ ਦੁਪਹਿਰ ਤੋ ਲੈ ਕੇ ਵੀਰਵਾਰ ਦੁਪਹਿਰ ਤੱਕ ਪੀਆਰਟੀਸੀ ਦੇ 9 ਡਿੱਪੂਆ ਵਿਚ ਚੱਲੀ ਹੜਤਾਲ ਕਾਰਨ ਬੱਸ ਸੇਵਾ ਵੱਡੇ ਪੱਧਰ ਤੇ ਪ੍ਰਭਾਵਿਤ ਰਹੀ ਤੇ ਲੋਕ ਖੱਜਲ ਖੁਆਰ ਹੁੰਦੇ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਪੀਆਰਟੀਸੀ ਦੇ ਚੰਡੀਗੜ ਡਿੱਪੂ ਵਿਚ ਕੰਮ ਕਰਦਾ ਊਨ਼ਾ ਦਾ ਸਾਥੀ ਗੁਰਵਿੰਦਰ ਸਿੰਘ ਨੂੰ ਮੈਨੇਜਮੈਂਟ ਵੱਲੋ ਇੱਕਤਰਫਾ ਕਾਰਵਾਈ ਕਰਕੇ ਝੂਠੀ ਰਿਪੋਰਟ ਦੇ ਅਧਾਰ ਤੇ ਬਰਖਾਸਤ ਕਰ ਦਿੱਤਾ ਗਿਆ ਹੈ ਜਦੋਂ ਕਿ ਯੂਨੀਅਨ ਵੱਲੋ ਕੀਤੀ ਪੜਤਾਲ ਦੋਰਾਨ ਗੁਰਵਿੰਦਰ ਸਿੰਘ ਦਾ ਕੋਈ ਕਸੂਰ ਨਹੀ ਹੈ, ਜਿਸ ਸਬੰਧੀ ਕੱਲ ਮੈਨੇਜਮੈਂਟ ਨਾਲ ਹੋਈ ਬੈਠਕ ਵਿਚ ਅਪੀਲ ਕੀਤੀ ਸੀ ਕਿ ਇਸ ਮਾਮਲੇ ਦੀ ਦੁਬਾਰਾ ਇਨਕੁਆਰੀ ਕੀਤੀ ਜਾਵੇ ਅਤੇ ਇਨਕੁਆਰੀ ਦੌਰਾਨ ਸਾਥੀ ਨੂੰ ਅਨ ਰੂਟ ਰੱਖਿਆ ਜਾਵੇ ਪਰ ਗੱਲ ਨਾ ਮੰਨਣ ਤੇ ਯੂਨੀਅਨ ਵੱਲੋ ਹੜਤਾਲ ਕੀਤੀ ਗਈ ਸੀ ਤੇ ਅੱਜ ਦੁਬਾਰਾ ਮੀਟਿਂਗ ਹੋਈ ਹੈ। ਉਨ੍ਹਾਂ ਦੱਸਿਆ ਕ ਕਿ ਅੱਜ ਦੀ ਮੀਟਿੰਗ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਤੇ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ ਦੀ ਰਹਿਨੁਮਾਈ ਹੇਠ ਹੋਈ, ਜਿਸ ’ਚ ਪ੍ਰਸ਼ਾਸਕ ਜੀਐੱਮ ਮਨਿੰਦਰਪਾਲ ਸਿੰਘ ਸਿੱਧੂ, ਜਨ. ਮੈਨੇਜਰ ਐਮ ਪੀ ਸਿੰਘ , ਜਰਨਲ ਮੈਨੇਜਰ ਜਤਿੰਦਰਪਾਲ ਸਿੰਘ,ਜਰਨਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ ਸ਼ਾਮਲ ਸਨ ਅਤੇ ਜਥੇਬੰਦੀ ਵੱਲੋ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਰਮਨਦੀਪ ਸਿੰਘ ਬੁਢਲਾਡਾ ਡਿੱਪੂ, ਦਫ਼ਤਰੀ ਸਕੱਤਰ ਰੋਹੀ ਰਾਮ ਹੈਡ ਆਫਿਸ, ਸੂਬਾ ਆਗੂ ਗੁਰਬਾਜ ਸਿੰਘ ਲੁਧਿਆਣਾ ਡੀਪੂ, ਸੂਬਾ ਆਗੂ ਜਤਿੰਦਰ ਸਿੰਘ ਸੰਗਰੂਰ ਡਿਪੂ, ਡਿੱਪੂ ਪ੍ਰਧਾਨ ਗੁਰਪ੍ਰੀਤ ਸਿੰਘ ਬਰਨਾਲਾ ਡੀਪੂ ਸ਼ਾਮਲ ਹੋਏ ਅਤੇ ਲੰਬੀ ਵਿਚਾਰ ਚਰਚਾ ਉਪਰੰਤ ਫੈਸਲਾ ਹੋਇਆ ਕਿ ਇਨਕੁਆਇਰੀ ਦੁਬਾਰਾ ਕੀਤੀ ਜਾਵੇਗੀ ਤੇ ਗੁਰਵਿੰਦਰ ਸਿੰਘ ਦੀ ਡਿਊਟੀ ਰੋਸਟਰ ’ਚ ਸਪੇਅਰ ਡਿਊਟੀ ਲਾਈ ਜਾਵੇਗੀ ਤੇ ਕਮੇਟੀ ਗਠਿਤ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਕਮੇਟੀ ’ਚ ਜਥੇਬੰਦੀ ਦੇ ਆਗੂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਇਨ੍ਹਾਂ ਮੰਗਾਂ ’ਤੇ ਸਹਿਮਤ ਹੋਈ ਤੇ ਹੜਤਾਲ ਸਮੇਤ ਧਰਨੇ ਨੂੰ ਤੁਰੰਤ ਖਤਮ ਕੀਤਾ ਗਿਆ ਤੇ ਬੱਸ ਸਰਵਿਸ ਚਲਾਈ ਗਈ।