- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਆਰਟੀਸੀ ਦੇ ਮੁੱਖ ਦਫ਼ਤਰ ਦੇ ਬਾਹਰ ਨਵੇਂ ਬੱਸ ਸਟਾਪ ਦਾ ਕੀਤਾ ਉਦਘਾਟਨ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਇਥੇ ਨਾਭਾ ਰੋਡ ’ਤੇ ਸਥਿਤ ਮੁੱਖ ਦਫ਼ਤਰ ਦੇ ਬਾਹਰ 9.50 ਰੁਪਏ ਲੱਖ ਦੀ ਲਾਗਤ ਨਾਲ ਨਵੇਂ ਬਣਾਏ ਬੱਸ ਸਟਾਪ ਦਾ ਉਦਘਾਟਨ ਇਕ ਸੇਵਾਦਾਰ ਤੋਂ ਕਰਵਾਇਆ। ਇਸ ਮੌਕੇ ਚੇਅਰਮੈਨ ਪੀਆਰਟੀਸੀ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ ਭਾਵੇਂ ਪੀਆਰਟੀਸੀ ਦੇ ਕਰਮਚਾਰੀ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਰ ਉਨ੍ਹਾਂ ਲਈ ਸਾਰੇ ਕਰਮਚਾਰੀ ਇਕਸਾਰ ਹਨ। ਅੱਜ ਦਾ ਇਹ ਉਪਰਾਲਾ ਇਸੇ ਸੋਚ ਦਾ ਪ੍ਰਤੀਕ ਹੈ ਅਤੇ ਅਦਾਰੇ ਦੇ ਇਕ ਸੇਵਾਦਾਰ ਨੇ ਇਸ ਨਵੇਂ ਬੱਸ ਸਟਾਪ ਦਾ ਉਦਘਾਟਨ ਕੀਤਾ ਹੈ ਅਤੇ ਸਾਰੇ ਕਰਮਚਾਰੀਆਂ ਦੀ ਬਰਾਬਰੀ ਅਤੇ ਸਨਮਾਨ ਦੀ ਭਾਵਨਾ ਨੂੰ ਪ੍ਰਗਟ ਕੀਤਾ ਗਿਆ ਹੈ। ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ ਨਾਭਾ, ਮਲੇਰਕੋਟਲਾ ਤੇ ਅੱਗੇ ਜਾਣ ਵਾਲੀਆਂ ਸਵਾਰੀਆਂ ਨੂੰ ਬਰਸਾਤ, ਗਰਮੀ ਦੇ ਮੌਸਮ ਤੋਂ ਬਚਾਉਣ ਲਈ 9.50 ਰੁਪਏ ਲੱਖ ਦੀ ਲਾਗਤ ਨਾਲ ਇਸ ਨਵਾਂ ਬੱਸ ਸਟਾਪ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਆਰ.ਟੀ.ਸੀ. ਦੀ ਤਰੱਕੀ ਅਤੇ ਬਿਹਤਰੀ ਲਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਲੋਕ-ਹਿਤੈਸ਼ੀ ਅਤੇ ਕਰਮਚਾਰੀ-ਪੱਖੀ ਉਪਰਾਲੇ ਜਾਰੀ ਰਹਿਣਗੇ। ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਨਿੱਜੀ ਕੰਪਨੀਆਂ ਅਤੇ ਐਨ.ਜੀ.ਓਜ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਸਵਾਰੀਆਂ ਦੀ ਸਹੂਲਤ ਲਈ ਬੱਸ ਸਟਾਪਾਂ ਦੀ ਉਸਾਰੀ ਜਲਦ ਹੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਦੀ ਜ਼ਮੀਨ ’ਤੇ ਆਈਓਸੀਐਲ. ਵੱਲੋਂ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤਾ ਜਾਵੇਗਾ, ਇਸ ਨਾਲ ਪੀ.ਆਰ.ਟੀ.ਸੀ. ਨੂੰ ਅੰਦਾਜ਼ਨ 80.00 ਲੱਖ ਦੀ ਸਾਲਾਨਾ ਆਮਦਨ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਪੀਆਰਟੀਸੀ ਦੇ ਵੱਖ-ਵੱਖ ਅਦਾਰਿਆਂ ਵਿਚ 785 ਕਿਲੋਵਾਟ ਦੇ ਸੋਲਰ ਰੂਫਟਾਪ ਪਲਾਂਟ ਸਥਾਪਿਤ ਕੀਤੇ ਜਾਣੇ ਹਨ ਜਿਸ ਨਾਲ ਪੀ.ਆਰ.ਟੀ.ਸੀ ਨੂੰ ਅੰਦਾਜਨ ਸਾਲਾਨਾ 97 ਲੱਖ ਰੁਪਏ ਬਿਜਲੀ ਦੇ ਖਰਚੇ ਦੀ ਬਚਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਵੱਲੋਂ ਪੁਰਾਣੇ ਬੱਸ ਸਟੈਂਡ ਪਟਿਆਲਾ, ਨਵੇਂ ਬੱਸ ਸਟੈਂਡ ਪਟਿਆਲਾ ਅਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਜਲਦ ਹੀ ਵੇਰਕਾ ਬੂਥ ਵੀ ਸਥਾਪਿਤ ਕੀਤੇ ਜਾਣਗੇ। ਜਦੋਂ ਕਿ ਪੁਰਾਣੇ ਬੱਸ ਸਟੈਂਡ ਪਟਿਆਲਾ ਦੀ ਮੌਜੂਦਾ ਜ਼ਮੀਨ ਵਿਚ 1.50 ਏਕੜ ਜਗ੍ਹਾ ਉੱਪਰ ਬੱਸ ਸਟੈਂਡ ਦੀ ਉਸਾਰੀ ਅਤੇ ਬਾਕੀ ਰਹਿੰਦੀ ਜਮੀਨ ਨੂੰ ਕਮਰਸ਼ੀਅਲਾਈਜ਼ ਕਰਨ ਸਬੰਧੀ ਕਾਰਵਾਈ ਸਰਕਾਰ ਪੱਧਰ ‘ਤੇ ਅਰੰਭੀ ਹੋਈ ਹੈ।