ਪਸ਼ੂ ਪਾਲਣ ਮੁਲਾਜ਼ਮਾਂ ਵੱਲੋਂ 26 ਨੁੰ ਲਗਾਇਆ ਜਾਵੇਗਾ ਰੋਸ ਧਰਨਾ ਪਸੂ ਪਾਲਣ ਮੁਲਾਜ਼ਮਾਂ ਵੱਲੋਂ 26 ਨੁੰ ਲਗਾਇਆ ਜਾਵੇਗਾ ਰੋਸ ਧਰਨਾ
Publish Date: Mon, 16 Nov 2026 05:57 PM (IST)
Updated Date: Mon, 16 Nov 2026 06:00 PM (IST)
ਫੋਟੋ 16ਪੀਟੀਐੱਲ-21 ਅਮਨਦੀਪ ਸਿੰਘ ਲਵਲੀ•, ਪੰਜਾਬੀ ਜਾਗਰਣ•, ਨਾਭਾ : ਪਸ਼ੂ ਪਾਲਣ ਮੁਲਾਜ਼ਮ ਯੂਨੀਅਨ ਦੀ ਅਹਿਮ ਮੀਟਿੰਗ ਪ੍ਰਧਾਨ ਚਮਕੌਰ ਸਿੰਘ ਧਾਰੋਕੀ਼ ਤੇ ਜਰਨਲ ਸਕੱਤਰ ਸੁਭਾਸ਼ ਨਿਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਧਾਰੋਕੀ਼ ਤੇ ਜਰਨਲ ਸਕੱਤਰ ਸੁਭਾਸ਼ ਨਿਸ਼ਾਦ ਨੇ ਕਿਹਾ ਕਿ ਅਸੀਂ ਪਸੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਵਿਚ 25/30 ਸਾਲਾ ਤੋਂ ਲਗਾਤਾਰ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਾਂ ਪਰ ਸਾਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਹੋ ਰਹੀ ਅੰਤਾਂ ਦੀ ਮਹਿੰਗਾਈ ’ਚ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਤੇ ਘਰ ਦਾ ਗੁਜ਼ਾਰਾ ਬਿਲਕੁਲ ਨਹੀਂ ਚੱਲ ਰਿਹਾ ਹੈ। ਹਾਈਕੋਰਟ ਦਾ ਫ਼ੈਸਲਾ ਵੀ ਬਰਾਬਰ ਕੰਮ ਬਰਾਬਰ ਤਨਖਾਹ ਵੀ ਲਾਗੂ ਨਹੀਂ ਕੀਤਾ ਗਿਆ। ਸਤਨਾਮ ਸਿੰਘ ਬਿਸ਼ਨਪੁਰਾ ਤੇ ਸ਼ਮਸ਼ੇਰ ਸਿੰਘ ਥੁਹੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਅੰਦਰ 1183 ਪੋਸਟਾਂ ਦਰਜਾ ਚਾਰ ਦੀਆਂ ਭਰੀਆਂ ਜਾ ਰਹੀਆਂ ਹਨ ਇਨ੍ਹਾਂ ਪੋਸਟਾਂ ਤੇ ਸਾਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਅਸੀਂ 26 ਨਬੰਵਰ ਨੂੰ ਸਵੇਰੇ 10 ਵਜੇ ਪਸੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਰਾਜਿੰਦਰ ਸਿੰਘ, ਸਤਗੁਰ ਸਿੰਘ ਬਲਵੀਰ ਸਿੰਘ, ਮੁਖਤਿਆਰ ਸਿੰਘ, ਹਰੀ ਚੰਦਰ, ਰਣਜੀਤ ਸਿੰਘ, ਸ਼੍ਰੀ ਰਾਮ ਸਰਜੂ ਪ੍ਰਸ਼ਾਦ ਆਦਿ ਕਾਮਿਆਂ ਨੇ ਹਿੱਸਾ ਲਿਆ।