ਲੜਕੀਆਂ ਦੀ ਟਰੋਲਿੰਗ ਪੂਰੇ ਦੇਸ਼ ਦੀਆਂ ਔਰਤਾਂ ਦਾ ਅਪਮਾਨ : ਦਿਓਲ ਬ੍ਰਿਗੇਡ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਸ਼ ਦਾ ਔਰਤ ਕਮਿਸ਼ਨ ਇਸ ਸਬੰਧੀ ਗਹਿਰੀ ਚੁੱਪ ਧਾਰੀ ਬੈਠਾ ਹੈ। ਇਸਤਰੀ ਜਾਗ੍ਰਿਤੀ ਮੰਚ ਇਹ ਮੰਗ ਕਰਦੀ ਹੈ ਕਿ ਇਸ ਤਰਾਂ ਦੀਆਂ ਟਰੋਲਿੰਗ ’ਚ ਸ਼ਾਮਲ ਦੋਸ਼ੀਆਂ ਨੂੰ ਗਿਰਫਤਾਰ ਕਰ ਕੇ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਟੇਜ ਦੀ ਕਾਰਵਾਈ ਮੈਡਮ ਬਿੰਦੂ ਤੇ ਵਿਦਿਆਰਥਣ ਆਗੂ ਸਤਬੀਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
Publish Date: Sun, 09 Aug 2026 06:47 PM (IST)
Updated Date: Mon, 10 Aug 2026 11:34 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਇਸਤਰੀ ਜਾਗਰਤੀ ਮੰਚ ਦੇ ਸੂਬਾਈ ਸੱਦੇ ਤਹਿਤ ਦਿੱਲੀ ਅੰਦੋਲਨ ਤੋਂ ਬਾਅਦ ਅੰਦੋਲਨ ਕਰਨ ਵਾਲੀਆਂ ਲੜਕੀਆਂ ਨੂੰ ਖਾਸ ਨਿਸ਼ਾਨਾ ਬਣਾਉਣ ਖਿਲਾਫ਼ ਪਟਿਆਲਾ ਵਿਖੇ ਬਾਰਾਂਦਰੀ ਪਾਰਕ ਵਿੱਚ ਇਕੱਠੇ ਹੋ ਕੇ ਫੁਹਾਰਾ ਚੌਕ ਤੱਕ ਮਾਰਚ ਦੇ ਰੂਪ ਵਿੱਚ ਪਹੁੰਚ ਕੇ ਮਨੁੱਖੀ ਚੇਨ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਮਨਦੀਪ ਕੌਰ ਅਤੇ ਸਪਨਾ ਨੇ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ ਵਿੱਚ ਚੱਲੇ ਇਤਿਹਾਸਕ ਤੇ ਸ਼ਾਨਦਾਰ ਘੋਲ ’ਚ ਲੜਕੀਆਂ ਨੇ ਕੀਤੀ ਬਰਾਬਰ ਦੀ ਸ਼ਮੂਲੀਅਤ ਨੇ ਇਸ ਘੋਲ ’ਚ ਇਕ ਫੈਸਲਾਕੁੰਨ ਰੋਲ ਅਦਾ ਕੀਤਾ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ। ਇਸ ਘੋਲ ਖਤਮ ਹੋਣ ਤੋਂ ਬਾਅਦ ਭਾਜਪਾ ਸਰਕਾਰ ਦਾ ਜੋ ਡੰਡਾ ਇਸ ਨੌਜਵਾਨ ਪੀੜ੍ਹੀ ’ਤੇ ਵਰ੍ਹਿਆ ਉਹ ਕਹਿਣ ਸੁਣਨ ਤੋਂ ਪਰ੍ਹੇ ਹੈ। ਭਾਜਪਾ ਆਪਣੇ ਮਨੂਵਾਦੀ ਏਜੰਡੇ ਤਹਿਤ ਔਰਤਾਂ ਨੂੰ ਜੋ ਕਿ ਇਸ ਘੋਲ ਦੀ ਅਗਵਾਈ ਕਰ ਰਹੀਆਂ ਸਨ ਜਾਂ ਫਿਰ ਇਸ ਘੋਲ ’ਚ ਸ਼ਾਮਲ ਸਨ, ਨੂੰ ਲਗਾਤਾਰ ਸੋਸ਼ਲ ਮੀਡੀਆ ’ਤੇ ਟਰੋਲਿੰਗ ਤਹਿਤ ਸਮਾਜ ’ਚ ਉਨ੍ਹਾਂ ਦੇ ਮਾਣ-ਸਨਮਾਨ ਨੂੰ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥਣ ਆਗੂ ਗਗਨਜੀਤ ਕੌਰ ਤੇ ਮੁਲਾਜ਼ਮ ਆਗੂ ਜੈਕੀ ਨੇ ਕਿਹਾ ਕਿ ਵੱਖ-ਵੱਖ ਅੰਦੋਲਨਾਂ ’ਚ ਚਾਹੇ ਸ਼ਾਹੀਨ ਬਾਗ ਦਾ ਘੋਲ, ਇਤਿਹਾਸਿਕ ਕਿਸਾਨੀ ਅੰਦੋਲਨ ਤੇ ਗੁਰਮੇਹਰ ਕੌਰ ਦੇ ਕੇਸ ’ਚ ਦੇਖਿਆ ਕਿ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਉਸ ਦੀ ਪ੍ਰਤਿਸ਼ਟਾ ਨੂੰ ਸੱਟ ਮਾਰਨ ਲਈ ਟ੍ਰੋਲਿੰਗ ਨੂੰ ਅਹਿਮ ਸੰਦ ਬਣਾਇਆ ਗਿਆ। ਭਾਜਪਾ ਦੀ ਔਰਤਾਂ ਪ੍ਰਤੀ ਸਮਝਦਾਰੀ ਉਸ ਨੂੰ ਪਸ਼ੂ ਦੇ ਸਮਾਨ ਸਮਝਣ ਦੀ ਹੈ, ਜੇਕਰ ਕੋਈ ਔਰਤ ਕਿਸੇ ਵੀ ਮੁੱਦੇ ’ਤੇ ਆਪਣੀ ਆਵਾਜ਼ ਉਠਾਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਭਾਜਪਾ ਦੇ ਟਰੋਲਿੰਗ ਬ੍ਰਿਗੇਡ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਸ਼ ਦਾ ਔਰਤ ਕਮਿਸ਼ਨ ਇਸ ਸਬੰਧੀ ਗਹਿਰੀ ਚੁੱਪ ਧਾਰੀ ਬੈਠਾ ਹੈ। ਇਸਤਰੀ ਜਾਗ੍ਰਿਤੀ ਮੰਚ ਇਹ ਮੰਗ ਕਰਦੀ ਹੈ ਕਿ ਇਸ ਤਰਾਂ ਦੀਆਂ ਟਰੋਲਿੰਗ ’ਚ ਸ਼ਾਮਲ ਦੋਸ਼ੀਆਂ ਨੂੰ ਗਿਰਫਤਾਰ ਕਰ ਕੇ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਟੇਜ ਦੀ ਕਾਰਵਾਈ ਮੈਡਮ ਬਿੰਦੂ ਤੇ ਵਿਦਿਆਰਥਣ ਆਗੂ ਸਤਬੀਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।