ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼: ਪਾਤੜਾਂ ਪੁਲਿਸ ਵੱਲੋਂ ਛਾਪੇਮਾਰੀ, ਸੱਤ ਔਰਤਾਂ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ ਪਾਤੜਾਂ ਪੁਲਿਸ ਨੇ ਇੱਕ ਘਰ ’ਚ ਛਾਪੇਮਾਰੀ ਕਰ ਕੇ ਪਿਛਲੇ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਤੌਰ ਤੇ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ। ਇਸ ਕਾਰਵਾਈ ਦੌਰਾਨ ਦੇਹ ਵਪਾਰ ਦੇ ਧੰਦੇ ਵਿੱਚ ਗਲਤਾਨ ਮੌਕੇ ਉੱਤੇ ਮੌਜੂਦ ਸੱਤ ਔਰਤਾਂ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਗਈ। ਫੜੇ ਗਏ ਕਥਿਤ ਦੋਸ਼ੀਆਂ ਖਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Tue, 04 Aug 2026 11:25 AM (IST)
Updated Date: Tue, 04 Aug 2026 11:25 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਾਤੜਾਂ ਪੁਲਿਸ ਨੇ ਇੱਕ ਘਰ ’ਚ ਛਾਪੇਮਾਰੀ ਕਰ ਕੇ ਪਿਛਲੇ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਤੌਰ ਤੇ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ। ਇਸ ਕਾਰਵਾਈ ਦੌਰਾਨ ਦੇਹ ਵਪਾਰ ਦੇ ਧੰਦੇ ਵਿੱਚ ਗਲਤਾਨ ਮੌਕੇ ਉੱਤੇ ਮੌਜੂਦ ਸੱਤ ਔਰਤਾਂ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਗਈ। ਫੜੇ ਗਏ ਕਥਿਤ ਦੋਸ਼ੀਆਂ ਖਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗਗਨਦੀਪ ਸਿੰਘ ਤੇ ਸਿਟੀ ਪੁਲਿਸ ਚੌਂਕੀ ਇੰਚਾਰਜ ਜੱਜਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਮਹਿੰਦਰ ਕੌਰ ਵਾਸੀ ਨੇੜੇ ਮੱਛੀ ਪਾਲਣ ਚੁਨਾਗਰਾ ਰੋਡ ਪਾਤੜਾਂ ਦੇ ਘਰ ਉੱਤੇ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਮਹਿੰਦਰ ਕੌਰ ਆਪਣੇ ਘਰ ’ਚ ਅਕਸਰ ਹੀ ਬਾਹਰੋਂ ਔਰਤਾ ਨੂੰ ਬੁਲਾ ਕੇ ਜਿਸਮ ਫਰੋਸੀ ਦਾ ਧੰਦਾ ਕਰਵਾਉਣ ਦੀ ਆਦੀ ਹੈ। ਇਸ ਮੁਹੱਲਾ ਸ਼ਰੀਫ ਲੋਕ ਆਪਣੇ ਪਰਿਵਾਰ ਤੇ ਬੱਚਿਆਂ ਸਣੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮਹਿੰਦਰ ਕੌਰ ਪਿਛਲੇ ਕਾਫੀ ਸਮੇਂ ਤੋਂ ਇਹ ਧੰਦਾ ਕਰ ਰਹੀ ਹੈ ਜਿਸ ਕਰ ਕੇ ਇੱਥੇ ਰਹਿ ਰਹੇ ਸ਼ਰੀਫ਼ ਪਰਿਵਾਰਾਂ ਦਾ ਘਰ ਤੋ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਹਿੰਦਰ ਕੌਰ ਵਿਅਕਤੀਆਂ ਨੂੰ ਆਪਣੇ ਘਰ ਬੁਲਾ ਕੇ ਸ਼ਰੇਆਮ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀ ਸੀ। ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸੱਤ ਔਰਤਾਂ ਤੇ ਇੱਕ ਵਿਅਕਤੀ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਹਿੰਦਰ ਕੌਰ ਵਾਸੀ ਨੇੜੇ ਮੱਛੀ ਪਾਲਣ ਚੁਨਾਗਰਾ ਰੋਡ ਪਾਤੜਾਂ, ਖੁਸ਼ਪ੍ਰੀਤ ਕੌਰ ਵਾਸੀ ਨਵੀ ਅਨਾਜ ਮੰਡੀ ਸੁਨਾਮ ਜ਼ਿਲ੍ਹਾ ਸੰਗਰੂਰ, ਪਰਮਜੀਤ ਕੌਰ ਵਾਸੀ ਕਰਤਾਰਪੁਰਾ ਬਸਤੀ ਸੰਗਰੂਰ, ਮਨਪ੍ਰੀਤ ਕੌਰ ਵਾਸੀ ਪ੍ਰੀਤ ਨਗਰ ਸੰਗਰੂਰ, ਮਨਪ੍ਰੀਤ ਕੌਰ ਵਾਸੀ ਅਵਤਾਰ ਨਗਰ ਪਟਿਆਲਾ, ਅੰਮ੍ਰਿਤਪਾਲ ਕੌਰ ਵਾਸੀ ਟਿੱਬੀ ਬਸਤੀ ਸੁਨਾਮ ਜ਼ਿਲ੍ਹਾ ਸੰਗਰੂਰ, ਪ੍ਰਿੰਸਪਾਲ ਸਿੰਘ ਵਾਸੀ ਪਿੰਡ ਅਲਾਦੀਨਪੁਰ ਜ਼ਿਲ੍ਹਾ ਤਰਨਤਾਰਨ ਤੇ ਲਵਪ੍ਰੀਤ ਕੌਰ ਉਰਫ ਨਵੂ ਉਰਫ ਅੰਬਰਸਰਨੀ ਵਾਸੀ ਚੁਨਾਗਰਾ ਰੋੜ ਹਰਮਨ ਨਗਰ ਪਾਤੜਾਂ ਨੂੰ ਕਾਬੂ ਕਰ ਕੇ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਹੈ।