ਉੱਘੇ ਸਮਾਜ ਸੇਵੀ ਲਾਲਾ ਅਮਰ ਨਾਥ ਸਿੰਗਲਾ ਦਾ ਹੋਇਆ ਦੇਹਾਂਤ ਉੱਘੇ ਸਮਾਜ ਸੇਵੀ ਲਾਲਾ ਅਮਰ ਨਾਥ ਸਿੰਗਲਾ ਦਾ ਹੋਇਆ ਦਿਹਾਂਤ
Publish Date: Fri, 24 Jul 2026 03:54 PM (IST)
Updated Date: Sat, 25 Jul 2026 04:02 AM (IST)
ਸ਼ਹਿਰ ’ਚ ਸੋਗ ਦੀ ਲਹਿਰ, 29 ਜੁਲਾਈ ਨੂੰ ਹੋਵੇਗੀ ਅੰਤਿਮ ਅਰਦਾਸ ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਸ਼ਹਿਰ ਦੇ ਉੱਘੇ ਸਮਾਜ ਸੇਵੀ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਾਲਾ ਅਮਰਨਾਥ ਸਿੰਗਲਾ ਦੇ ਅਚਾਨਕ ਦੇਹਾਂਤ ਨਾਲ ਸਮੂਹ ਸ਼ਹਿਰ ’ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਵਪਾਰਕ ਵਰਗਾਂ ’ਚ ਗਹਿਰੇ ਦੁੱਖ ਦਾ ਮਾਹੌਲ ਬਣ ਗਿਆ। ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਵਰਗੀ ਲਾਲਾ ਅਮਰ ਨਾਥ ਸਿੰਗਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਅਮਰ ਨਾਥ ਨੇ ਆਪਣੇ ਜੀਵਨ ਦੌਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਅਤੇ ਹਰ ਵਰਗ ਦੇ ਲੋਕਾਂ ਨਾਲ ਮਿੱਠੇ ਸਬੰਧ ਬਣਾਏ ਰੱਖੇ। ਉਨ੍ਹਾਂ ਦੇ ਦਿਹਾਂਤ ਨਾਲ ਖਨੌਰੀ ਨੇ ਇੱਕ ਸਤਿਕਾਰਯੋਗ ਅਤੇ ਲੋਕਪ੍ਰਿਯ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਜੋਂ ਲਾਲਾ ਅਮਰ ਨਾਥ ਸਿੰਗਲਾ ਨੇ ਸਕੂਲ ਦੇ ਵਿਕਾਸ, ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਵਿਦਿਆਰਥਣਾਂ ਦੀ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਇਆ। ਸਿੰਗਲਾ ਪਰਿਵਾਰ ਪਹਿਲਾਂ ਹੀ ਆਪਣੇ ਸਪੁੱਤਰ ਅਤੇ ਖਨੌਰੀ ਕਾਂਗਰਸ ਦੇ ਸਾਬਕਾ ਸ਼ਹਿਰੀ ਪ੍ਰਧਾਨ ਸ਼ਸ਼ੀ ਭੂਸ਼ਣ ਸਿੰਗਲਾ ਦੇ ਅਕਾਲ ਚਲਾਣੇ ਦਾ ਦੁੱਖ ਸਹਿ ਰਿਹਾ ਸੀ। ਹੁਣ ਲਾਲਾ ਅਮਰ ਨਾਥ ਸਿੰਗਲਾ ਦੇ ਦਿਹਾਂਤ ਨਾਲ ਪਰਿਵਾਰ ਨੂੰ ਇੱਕ ਹੋਰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਕਾਰਨ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਸਵਰਗੀ ਲਾਲਾ ਅਮਰ ਨਾਥ ਸਿੰਗਲਾ ਦੇ ਪੋਤਰੇ ਈਸ਼ਾਂਤ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ 29 ਜੁਲਾਈ ਨੂੰ ਸ੍ਰੀ ਨੈਣਾ ਦੇਵੀ ਧਰਮਸ਼ਾਲਾ, ਖਨੌਰੀ ਵਿਖੇ ਹੋਵੇਗਾ। ਸਵਰਗੀ ਲਾਲਾ ਅਮਰ ਨਾਥ ਸਿੰਗਲਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ, ਰਾਹੁਲਇੰਦਰ ਸਿੱਧੂ, ਸਮਸ਼ੇਰ ਹੁੰਦਲ, ਵਿਸ਼ਾਲ ਕਾਂਸਲ, ਰਾਜ ਕੁਮਾਰ ਸਿੰਗਲਾ, ਗਿਆਨ ਚੰਦ ਗੋਇਲ, ਨਰੇਸ਼ ਕੁਮਾਰ ਸਿੰਗਲਾ, ਕੌਂਸਲਰ ਅੰਕੁਰ ਸਿੰਗਲਾ, ਰਾਮ ਨਿਵਾਸ ਗਰਗ, ਜੈ ਸਿੰਘ ਜੇਈ, ਸਾਹਿਲ ਗੋਇਲ, ਅਰੁਣ ਗੋਇਲ, ਲਹਿਰੀ ਸਰਪੰਚ, ਰਮੇਸ਼ ਕੁਮਾਰ, ਬਲਰਾਜ ਸ਼ਰਮਾ, ਸਮਸ਼ੇਰ ਕਾਜਲ, ਬਜਿੰਦਰ ਸਿੰਘ, ਹੁਕਮ ਚੰਦ ਗੌਰਸੀ, ਅਸ਼ੋਕ ਗੋਇਲ ਤੋਂ ਇਲਾਵਾ ਖਨੌਰੀ ਦਾ ਪੱਤਰਕਾਰ ਭਾਈਚਾਰਾ ਸ਼ਾਮਲ ਸਨ।