ਪੁਸਤਕ ‘ਅਧਿਆਤਮ ਪ੍ਰਕਾਸ਼’ ਪ੍ਰੋ. ਬਡੂੰਗਰ ਨੂੰ ਕੀਤੀ ਭੇਟ
ਗਿਆਨੀ ਗੁਰਜੰਟ ਸਿੰਘ ਵੱਲੋਂ ਰਚਿਤ ਪੁਸਤਕ ਅਧਿਆਤਮ ਪ੍ਰਕਾਸ਼ ਪ੍ਰੋ. ਬਡੂੰਗਰ ਨੂੰ ਭੇਂਟ
Publish Date: Sat, 04 Apr 2026 04:46 PM (IST)
Updated Date: Sat, 04 Apr 2026 04:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਗਿਆਨੀ ਗੁਰਜੰਟ ਸਿੰਘ ਵੱਲੋਂ ਮੁਲਾਕਾਤ ਕੀਤੀ ਗਈ। ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਮੁਲਾਕਾਤ ਦੌਰਾਨ ਕਈ ਪੁਸਤਕਾਂ ਦੇ ਰਚੇਤਾ ਗਿਆਨੀ ਗੁਰਜੰਟ ਸਿੰਘ ਨੇ ਆਪਣੀ ਨਵੀਂ ਰਚਿਤ ਪੁਸਤਕ ’ਅਧਿਆਤਮ ਪ੍ਰਕਾਸ਼’ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਭੇਟ ਕੀਤੀ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਮਤਿ ਸਾਹਿਤ ’ਚ ਵਡਮੁੱਲੇ ਕਾਰਜ ਹੋ ਰਹੇ ਹਨ ਅਤੇ ਪੁਸਤਕਾਂ ਗਿਆਨ ਦਾ ਅਜਿਹਾ ਸੋਮਾ ਹਨ, ਜਿਸ ਵਿਚ ਗੁਰਮਤਿ ਸਾਹਿਤ ਨੂੰ ਸਾਂਭਣ ਦਾ ਉਪਰਾਲਾ ਗਿਆਨੀ ਗੁਰਜੰਟ ਸਿੰਘ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਜੰਟ ਸਿੰਘ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਪੁਸਤਕਾਂ ਗੁਰਮਤਿ ਸਾਹਿਤ ਅੰਦਰ ਦੇ ਕੇ ਚੁੱਕੇ ਹਨ ਅਤੇ ਉਨ੍ਹਾਂ ਦੀ ਨਵੀਂ ਪੁਸਤਕ ਅਧਿਆਤਮ ਪ੍ਰਕਾਸ਼ ਅੰਦਰ ਜਿੱਥੇ ਵਡਮੁੱਲਾ ਖ਼ਜ਼ਾਨਾ ਛੁਪਿਆ ਹੈ, ਉੱਥੇ ਹੀ ਪੁਸਤਕ ਸਾਰਿਆਂ ਦਾ ਮਾਰਗ ਦਰਸ਼ਨ ਵੀ ਕਰੇਗੀ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਗੁਰਦੁਆਰਾ ਪ੍ਰਬੰਧਕ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਭਾਗ ਸਿੰਘ ਆਦਿ ਨੇ ਗਿਆਨੀ ਗੁਰਜੰਟ ਸਿੰਘ ਹੋਰਾਂ ਨੂੰ ਸਿਰੋਪਾਉ ਵੀ ਭੇਟ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਭਾਈ ਅੰਮ੍ਰਿਤਪਾਲ ਸਿੰਘ, ਭਾਈ ਇਕਬਾਲ ਸਿੰਘ ਅਤੇ ਹੋਰ ਸਮੂਹ ਸਟਾਫ਼ ਮੈਂਬਰ ਆਦਿ ਵੀ ਸ਼ਾਮਲ ਸਨ।