- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਪੀਆਰਓ ਭੁਪੇਸ਼ ਚੱਠਾ ਵੱਲੋਂ ਕਲੱਬ ਦੀ ਵੈੱਬਸਾਈਟ ਲਾਂਚ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਸਨੌਰ : ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਇਕ ਮਜ਼ਬੂਤ ਮੰਚ ਪ੍ਰਦਾਨ ਕਰਨ ਦੇ ਮਕਸਦ ਨਾਲ ਪ੍ਰੈੱਸ ਕਲੱਬ ਸਨੌਰ ਵੱਲੋਂ ਆਪਣੀ ਆਧੁਨਿਕ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਗਈ। ਇਸ ਵੈੱਬਸਾਈਟ ਰਾਹੀ ਆਮ ਲੋਕ ਆਪਣੀਆਂ ਸਮੱਸਿਆਵਾਂ, ਸ਼ਿਕਾਇਤਾਂ, ਸੁਝਾਅ ਅਤੇ ਪ੍ਰੈਸ ਨੋਟ ਸਿੱਧੇ ਤੌਰ ’ਤੇ ਪੱਤਰਕਾਰਾਂ ਤੱਕ ਪਹੁੰਚਾ ਸਕਣਗੇ। ਇਸ ਵੈੱਬਸਾਈਟ ਦਾ ਰਸਮੀ ਉਦਘਾਟਨ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ(ਡੀਪੀਆਰਓ) ਭੁਪੇਸ਼ ਚੱਠਾ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਸਨੌਰ ਵੱਲੋਂ ਖੂਨਦਾਨ ਕੈਂਪ, ਮੁਫ਼ਤ ਮੈਡੀਕਲ ਚੈੱਕਅਪ ਕੈਂਪ ਤੇ ਅੱਖਾਂ ਦੀ ਜਾਂਚ ਕੈਂਪ ਵੀ ਲਗਾਇਆ ਗਿਆ। ਸੰਬੋਧਨ ਕਰਦਿਆਂ ਡੀਪੀਆਰਓ ਭੁਪੇਸ਼ ਚੱਠਾ ਨੇ ਕਿਹਾ ਕਿ ਅੱਜ ਦਾ ਸਮਾਂ ਡਿਜੀਟਲ ਸੰਚਾਰ ਦਾ ਯੁੱਗ ਹੈ ਅਤੇ ਜਾਣਕਾਰੀ ਦੀ ਤੇਜ਼ ਅਤੇ ਪਾਰਦਰਸ਼ੀ ਪਹੁੰਚ ਹੀ ਵਿਕਾਸ ਦਾ ਆਧਾਰ ਬਣਦੀ ਜਾ ਰਹੀ ਹੈ। ਇਸ ਮੌਕੇ ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਪ੍ਰਧਾਨ ਡਾ. ਨਵਜੋਤ ਕੌਰ ਸਿੱਧੂ, ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਐਗਰੋ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਸਿਮਰਨਜੀਤ ਕੌਰ ਪਠਾਣਮਾਜਰਾ, ਗੁਰਸ਼ਰਨ ਕੌਰ ਰੰਧਾਵਾ , ਹਰਿੰਦਰਪਾਲ ਸਿੰਘ ਹੈਰੀ ਮਾਨ, ਨਿਰਮਲ ਸਿੰਘ ਭੱਟੀਆ, ਬਲਿਹਾਰ ਸਿੰਘ ਸ਼ਮਸ਼ਪੁਰਾ, ਤੇਜਿੰਦਰਪਾਲ ਸਿੰਘ ਸੰਧੂ, ਪ੍ਰੇਮਪ੍ਰੀਤ ਸਿੰਘ ਘਲੋੜੀ, ਕ੍ਰਿਸ਼ਨ ਸਿੰਘ ਸਨੌਰ , ਸਤਪਾਲ ਸਿੰਘ ਪੂਨੀਆ, ਹਰਦੀਪ ਸਿੰਘ ਜੋਸ਼ਨ, ਗੁਰਵਿੰਦਰ ਸਿੰਘ ਗੌਰਵ ਸੰਧੂ, ਜਸਮੀਤ ਕੌਰ ਛੀਨਾ, ਜਸਪਾਲ ਸਿੰਘ ਭੰਗੂ ,ਰਾਕੇਸ਼ ਬੱਗਾ,ਜਸਵਿੰਦਰ ਸਿੰਘ ਮੋਣੀ ਭਾਖਰ, ਦਲਵਿੰਦਰ ਸਿੰਘ ਧੰਜੂ ,ਬੂਟਾ ਸਿੰਘ ਸ਼ਾਦੀਪੂਰ, ਚੇਅਰਮੈਨ ਬਲਾਕ ਸੰਮਤੀ ਸਨੌਰ ਹੈਪੀ ਪਹਾੜੀਪੁਰ, ਹਰਪ੍ਰੀਤ ਸਿੰਘ ਘੁੰਮਣ, ਪ੍ਰੀਤੀ ਸਨੌਰ ,ਜੋਗਿੰਦਰ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਅਸ਼ਵਨੀ ਬੱਤਾ, ਚਰਨਜੀਤ ਸਿੰਘ, ਹਰਦੀਪ ਸਿੰਘ, ਬਲਵਿੰਦਰ ਸਿੰਘ ਟਰੈਫਿਕ ਇੰਚਾਰਜ, ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਕਲੱਬ ਸਨੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਤੰਤਰ ਵਿੱਚ ਮੀਡੀਆ ਦੀ ਭੂਮਿਕਾ ਬੇਹੱਦ ਅਹਿਮ ਹੈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਤਕਨਾਲੋਜੀ ਦੇ ਇਸ ਦੌਰ ਵਿੱਚ ਪੱਤਰਕਾਰਤਾ ਨੂੰ ਡਿਜੀਟਲ ਪਲੇਟਫਾਰਮਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੋ ਗਿਆ ਹੈ। ਸਮਾਗਮ ਦੌਰਾਨ ਪ੍ਰੈਸ ਕਲੱਬ ਸਨੌਰ ਦੇ ਅਹੁਦੇਦਾਰਾਂ ਵੱਲੋਂ ਵੈੱਬਸਾਈਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰੈਸ ਕਲੱਬ ਸਨੌਰ ਦੇ ਸਰਪ੍ਰਸਤ ਮਨਦੀਪ ਸਿੰਘ ਜੋਸ਼ਨ, ਪ੍ਰਧਾਨ ਸੁਰਜੀਤ ਸਿੰਘ ਗੋਗੀ,ਖਜ਼ਾਨਚੀ ਗੀਤਵਿੰਦਰ ਸਿੰਘ ਸੋਖਲ, ਜਨਰਲ ਸਕੱਤਰ ਪਰਮਜੀਤ ਸਿੰਘ ਪਟਵਾਰੀ, ਪ੍ਰੈਸ ਸਕੱਤਰ ਬਲਵਿੰਦਰ ਸਿੰਘ, ਮੁਖਤਿਆਰ ਸਿੰਘ ਨੋਗਾਵਾ, ਅਮਨ ਨੋਗਾਵਾ, ਦੇਵ ਸਿੰਘ ਮਾਨ, ਲਵਲੀ ਬਲਬੇੜਾ, ਅਰਵਿੰਦਰ ਸਿੰਘ, ਰਾਮ ਸਰੂਪ ਪੰਜੋਲਾ, ਰੋਹਿਤ ਪੰਜੋਲਾ, ਬਸੰਤ ਚੌਹਾਨ, ਸੁਖਦੇਵ ਸਿੰਘ ਵਿਰਕ, ਜਪਅਨੰਤਪ੍ਰੀਤ ਸਿੰਘ, ਪ੍ਰਥਮ ਕੁਮਾਰ ਅਤੇ ਰਾਕੇਸ਼ ਸ਼ਰਮਾ ਸਮੇਤ ਹੋਰ ਮੈਂਬਰਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਗਈ।