- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਆਂਵਾਲੀ ਐਸੋਸੀਏਸ਼ਨ ਦੇ ਮਿਲਣ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਆਲ ਇੰਡੀਆ ਮੀਆਂਵਾਲੀ ਜ਼ਿਲ੍ਹਾ ਐਸੋਸੀਏਸ਼ਨ (ਰਜਿ.) ਨਾਭਾ ਬ੍ਰਾਂਚ ਵੱਲੋਂ 27ਵਾਂ ਪਰਿਵਾਰ ਮਿਲਣ ਸਮਾਰੋਹ ਕਰਵਾਇਆ ਗਿਆ ਹੈ। ਸਮਾਗਮ ਸਬੰਧੀ ਸੰਸਥਾ ਦੇ ਪ੍ਰਧਾਨ ਜਸਪਾਲ ਜੁਨੇਜਾ ਨੇ ਦੱਸਿਆ ਕਿ ਸਮੂਹ ਮੈਂਬਰਾਂ ਦੀ ਮੀਟਿੰਗ ਕੀਤੀ ਗਈ ਹੈ ਜਿਸ ’ਚ ਤਿਆਰੀਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ ਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਦਿਨ ਐਤਵਾਰ, 22 ਨਵੰਬਰ, 2026 ਨੂੰ ਲਾਇਨਜ਼ ਭਵਨ, ਸਿਨੇਮਾ ਰੋਡ, ਨਾਭਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਜੇ ਅਧਲਖਾ ਪ੍ਰਧਾਨ ਏਆਈਐਮਡੀਏ, ਦਿੱਲੀ, ਐਸ.ਕੇ. ਗੁਲਾਟੀ (ਐਡਵੋਕੇਟ) ਚੇਅਰਮੈਨ, ਗਵਰਨਿੰਗ ਬਾਡੀ, ਏਆਈਐਮਡੀਏ, (ਦਿੱਲੀ), ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਕਿਹਾ ਕਿ ਇੰਜੀਨੀਅਰ ਬੀ.ਐਸ. ਭੱਠਲ ਪ੍ਰਬੰਧ ਨਿਦੇਸ਼ਕ ਬ੍ਰਿਸਟੋ ਸੁਰੱਖਿਆ ਸਿਸਟਮ ਅਤੇ ਚਰਨ ਸਿੰਘ ਐਮ.ਡੀ ਮਲਕੀਤ ਕੰਬਾਈਨ, ਨਾਭਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ’ਚ ਸੱਭਿਆਚਾਰਕ ਤੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤੇ ਬਜ਼ੁਰਗਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਦਵਿੰਦਰ ਖੇਤਰਪਾਲ, ਸੰਜੇ ਢਿੰਗਰਾ, ਅਸ਼ਵਨੀ ਸੱਚਦੇਵਾ, ਹੰਸ ਰਾਜ ਸੱਚਦੇਵਾ, ਰਾਜ ਕੁਮਾਰ ਜਤਵਾਨੀ, ਓਮ ਪ੍ਰਕਾਸ਼ ਬਾਂਗਾ, ਨੰਦ ਲਾਲ ਜੇਤਵਾਨੀ, ਗੁਲਸ਼ਨ ਵਰਮਾ ਗਣੇਸ਼ ਜੇਤਵਾਨੀ, ਸੁਨੀਲ ਮਹਿੰਦੀਰੱਤਾ, ਗੁਲਸ਼ਨ ਭਾਟੀਆ, ਪ੍ਰਿੰਸ ਕੁਮਾਰ, ਗੁਲਸ਼ਨ ਢਿੰਗਰਾ, ਜਤਿੰਦਰ ਸ਼ਾਹ, ਡੀਕੇ ਬਾਂਗਾ, ਦੀਪਕ ਕਾਮਰਾ, ਰਕੇਸ਼ ਗੁਲਿਆਨੀ, ਨਰਿੰਦਰ ਢਿੰਗਰਾ, ਪੂਰਨ ਚੰਦ, ਯਸ ਗੁਲਾਟੀ, ਰਮੇਸ਼ ਖੰਨਾ, ਜਸਦੀਪ ਨਰੂਲਾ, ਮੁਕੇਸ਼ ਗੁਲਾਟੀ ਆਦਿ ਮੈਂਬਰ ਹਾਜ਼ਰ ਸਨ।