- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਕਾਸ਼ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਅਰਬਨ ਅਸਟੇਟ ਸਥਿਤ ਡੇਰਾ ਫਲੌਲੀ ਸਾਧੂ ਬੇਲਾ ਵਿਖੇ ਉਦਾਸੀਨ ਅਚਾਰੀਆ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ 532ਵਾਂ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ, ਸਾਧੂ-ਸੰਤਾਂ ਤੇ ਪਤਵੰਤੇ ਵਿਅਕਤੀਆਂ ਨੇ ਸ਼ਮੂਲੀਅਤ ਕਰਕੇ ਬਾਬਾ ਸ੍ਰੀਚੰਦ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਕਾਸ਼ ਉਤਸਵ ਦੇ ਮੌਕੇ ਸਵੇਰੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਅਭਿਸ਼ੇਕ ਅਤੇ ਪੂਜਨ ਡੇਰੇ ਦੇ ਮਹੰਤ ਗੌਰੀ ਸ਼ੰਕਰ ਦਾਸ ਜੀ ਉਦਾਸੀਨ ਵੱਲੋਂ ਵਿਧੀਵਤ ਢੰਗ ਨਾਲ ਕਰਵਾਇਆ ਗਿਆ। ਇਸ ਉਪਰੰਤ ਸਾਧੂ ਬੇਲਾ ਸਮਾਧੀ ਸਥਲ ਤੋਂ ਡੇਰੇ ਤੱਕ ਭਵਯ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂ ਭਜਨ-ਕੀਰਤਨ ਕਰਦੇ ਹੋਏ ਬਾਬਾ ਸ੍ਰੀਚੰਦ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕਰਦੇ ਰਹੇ। ਜਿਸ ਨਾਲ ਸਮੁੱਚਾ ਵਾਤਾਵਰਨ ਭਗਤੀ ਮਈ ਬਣਿਆ ਰਿਹਾ। ਸ਼ੋਭਾ ਯਾਤਰਾ ਤੋਂ ਬਾਅਦ ਪ੍ਰਸਿੱਧ ਭਜਨ ਗਾਇਕ ਸੰਜੀਵ ਭਾਰਦਵਾਜ ਵੱਲੋਂ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਬਾਬਾ ਸ੍ਰੀਚੰਦ ਜੀ ਮਹਾਰਾਜ ਦੇ ਨਾਲ-ਨਾਲ ਭਗਵਾਨ ਭੋਲੇ ਨਾਥ ਦੇ ਭਜਨਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸ਼ਰਧਾਲੂਆਂ ਦਾ ਮਨ ਮੋਹ ਲਿਆ। ਭਜਨ ਸੰਧਿਆ ਦੌਰਾਨ ਸ਼ਰਧਾਲੂ ਭਗਤੀ ਮਈ ਮਾਹੌਲ ਵਿੱਚ ਝੂਮਦੇ ਨਜ਼ਰ ਆਏ। ਪ੍ਰੋਗਰਾਮ ਦੇ ਸਮਾਪਨ ਉਪਰੰਤ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਡੇਰਾ ਫਲੌਲੀ ਸਾਧੂ ਬੇਲਾ ਦੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਕਈ ਧਾਰਮਿਕ ਡੇਰੇ ਹਨ। ਜਿਨਾਂ ਦੀ ਪੂਰੇ ਵਿਸ਼ਵ ਵਿਚ ਵੱਡੀ ਮਹਾਨਤਾ ਹੈ। ਇਸ ਮੌਕੇ ਮਹੰਤ ਜਗਦੀਸ਼ ਦਾਸ, ਸੰਤ ਜਸਪਾਲ ਦਾਸ ਜੀ, ਮਹੰਤ ਦੀਪੇਂਦਰ ਦਾਸ, ਮਹੰਤ ਭਗਵਾਨ ਗਿਰੀ, ਮਹੰਤ ਮਨਸਾ ਦਾਸ ਜੀ, ਮਹੰਤ ਪ੍ਰਗਿਆ ਗਿਰੀ, ਮਹੰਤ ਛੋਟੂ ਗਿਰੀ, ਜੀਤੂ, ਬੰਟੀ, ਸੁਦਾਮਾ ਭਵਨਾਨੀ ਸਮੇਤ ਵੱਡੀ ਗਿਣਤੀ ਵਿੱਚ ਸਾਧੂ-ਸੰਤ ਅਤੇ ਸ਼ਰਧਾਲੂ ਹਾਜ਼ਰ ਰਹੇ।