- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰਕਾਮ ਮੁਲਾਜ਼ਮਾ ਨੇ ਬਦਲੀਆਂ ਰੱਦ ਕਰਵਾਉਣ ਅਤੇ ਡੀ.ਏ. ਸਬੰਧੀ ਕੀਤਾ ਰੋਸ ਪ੍ਰਦਸ਼ਨ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਰਾਜਪੁਰਾ : ਰਾਜਪੁਰਾ ਵਿਖੇ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਪੰਜਾਬ ਤੇ ਪਾਵਰਕਾਮ ਟਰਾਸਕੋ ਪੈਨਸ਼ਨਰ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਡਵੀਜ਼ਨ ਰਾਜਪੁਰਾ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਅਤੇ ਪਾਵਰ ਕੌਮ ਦੇ ਅਧਿਕਾਰੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ’ਚ ਵਿਸ਼ੇਸ਼ ਤੌਰ ਤੇ ਕੌਮੀ ਆਗੂ ਸਾਥੀ ਹਰਭਜਨ ਸਿੰਘ ਪਿਲਖਣੀ, ਸੂਬਾ ਸਕੱਤਰ ਸਾਥੀ ਬਲਜੀਤ ਕੁਮਾਰ ਧੀਮਾਨ ਤੇ ਪੈਨਸ਼ਨਰ ਯੂਨੀਅਨ ਦੇ ਸੂਬਾਈ ਆਗੂ ਸਾਥੀ ਰਜਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ ਉਪਰੋਕਤ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੀਡਰਾਂ ਦੀਆਂ ਕੀਤੀਆਂ ਨਜਾਇਜ਼ ਬਦਲੀਆਂ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਰੱਦ ਕੀਤੀਆਂ ਜਾਣ ਅਤੇ ਬਣਦਾ ਡੀਏ ਤੁਰੰਤ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਕਰਮਚਾਰੀਆਂ ਦੀਆਂ ਵਾਜਿਬ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਇਸ ਰੋਸ ਪ੍ਰਦਰਸ਼ਨ ’ਚ ਸਰਕਲ ਪਟਿਆਲਾ ਦੇ ਆਗੂ ਸਾਥੀ ਸੁਖਦੇਵ ਸਿੰਘ, ਡਵੀਜ਼ਨ ਰਾਜਪੁਰਾ ਦੇ ਆਗੂ ਸਾਥੀ ਬਲਜੀਤ ਸਿੰਘ, ਸਾਥੀ ਜੀਵਨ ਸਿੰਘ, ਸਾਥੀ ਦੇਵੀ ਪ੍ਰਸ਼ਾਦ ਅਤੇ ਹੋਰ ਪੈਨਸ਼ਨਰ ਅਤੇ ਮੋਜੂਦਾ ਆਗੂਆਂ ਅਤੇ ਵਰਕਰਾਂ ਨੇ ਵੀ ਸੰਬੋਧਨ ਕੀਤਾ। ਅਖੀਰ ਵਿਚ ਇਸ ਦੌਰਾਨ ਸ਼ਾਮਿਲ ਹੋਣ ਵਾਲੇ ਸਾਥੀਆਂ ਦਾ ਧੰਨਵਾਦ ਸਰਕਲ ਪਟਿਆਲਾ ਦੇ ਪ੍ਰਧਾਨ ਗੁਰਦਿਆਲ ਸਿੰਘ ਬੱਬੂ ਨੇ ਕੀਤਾ ਅਤੇ ਵਰਕਰਾਂ ਨੂੰ ਆਉਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਦੇ ਲਈ ਸੱਦਾ ਦਿੱਤਾ।