- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋ ਪਾਵਰਕੌਮ ਮੁੱਖ ਦਫਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਬਿਜਲੀ ਨਿਗਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਫੁਆਰਾ ਚੌਕ ਤੱਕ ਮਾਰਚ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਸਕੱਤਰ ਅਵਤਾਰ ਸਿੰਘ ਕੈਂਥ, ਦਲਵੀਰ ਸਿੰਘ ਜੌਹਲ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਸਿੱਧੂ, ਇੰਜ: ਪਵਿੱਤਰ ਸਿੰਘ ਨੌਲੱਖਾ, ਅਮਿਤ ਕੁਮਾਰ, ਵਿਜੇ ਕੁਮਾਰ, ਜਗਰੂਪ ਸਿੰਘ ਮਹਿਮਦਪੁਰ, ਗੁਰਵਿੰਦਰ ਸਿੰਘ ਗੁਰੂ, ਸੰਜੀਵ ਕੁਮਾਰ, ਸੁਰਿੰਦਰ ਧਰਾਂਗਵਾਲਾ, ਅਸ਼ੋਕ ਕੁਮਾਰ, ਕੁਲਵਿੰਦਰ ਸਿੰਘ, ਲਖਵੀਰ ਸਿੰਘ, ਛਿੰਦਰ ਸਿੰਘ, ਜਸਵੀਰ ਸਿੰਘ ਮੋਹਾਲੀ, ਹਰਜਸ ਸਿੰਘ ਮਹਿਰਾਜ, ਪਰਮਜੀਤ ਸਿੰਘ ਜਲੰਧਰ, ਰਾਜਿੰਦਰ ਸਿੰਘ, ਪ੍ਰਮੋਦ ਜਿੰਦਲ, ਮੁਨੀਸ਼ ਸ਼ਰਮਾ ਤੇ ਸਰਦਾਰਾ ਸਿੰਘ ਗੱਜੂਮਾਜਰਾ ਨੇ ਦੱਸਿਆ ਗਿਆ ਕਿ ਮੋਰਚੇ ਵੱਲੋ ਆਪਣੀਆ ਹੱਕੀ ਮੰਗਾਂ ਦੀ ਪੂਰਤੀ ਲਈ ਬਿਜਲੀ ਨਿਗਮ ਮੈਨੇਜ਼ਮੈਟ ਨੂੰ 14 ਦਿਨ ਪਹਿਲਾ ਸੰਘਰਸ਼ ਦਾ ਨੋਟਿਸ ਦਿੱਤਾ ਸੀ ਤੇ ਮੀਟਿੰਗ ਦੀ ਮੰਗ ਕੀਤੀ ਗਈ ਸੀ ਤਾਂ ਜੋ ਪਹਿਲਾ ਹੋਈਆਂ ਮੀਟਿੰਗਾਂ ਵਿਚ ਬਣੀਆਂ ਸਹਿਮਤੀਆਂ ਅਨੁਸਾਰ ਇਨ੍ਹਾਂ ਮੰਗਾਂ ਦਾ ਨਿਪਟਾਰਾ ਕੀਤਾ ਜਾ ਸਕੇ ਪਰ ਮੈਨੇਜਮੈਟ ਵੱਲੋ ਇਸ ਮੀਟਿੰਗ ਦੀ ਮੰਗ ਨੂੰ ਅਣਗੌਲਿਆਂ ਕੀਤਾ ਗਿਆ ਜਿਸ ਕਾਰਨ ਮੋਰਚੇ ਵੱਲੋ 11 ਤੋ 22 ਸਤੰਬਰ 2026 ਤੱਕ ਸੀਐੱਮਡੀ ਤੇ ਸਮੂਹ ਡਾਇਰੈਕਟਰਜ਼ ਦਾ ਫੀਲਡ ਦੌਰਿਆਂ ਦੌਰਾਨ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ, ਆਪਣੀ ਬਣਦੀ ਡਿਊਟੀ ਕਰਨ ਅਤੇ ਡਿਊਟੀ ਤੋਂ ਬਾਅਦ ਮੋਬਾਈਲ ਫੋਨ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਅਤੇ ਮਿਤੀ 23.9.26 ਨੂੰ ਮੁਖ ਦਫਤਰ ਪਾਵਰਕਾਮ ਸਾਹਮਣੇ ਵਿਸ਼ਾਲ ਰੋਸ਼ਮਈ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਧਰਨਾਕਾਰੀਆਂ ਵੱਲੋਂ ਮੈਨੇਜਮੈਟ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਤੁਰੰਤ ਮੀਟਿੰਗ ਦੇ ਕੇ ਇਹਨਾਂ ਪਹਿਲਾ ਹੀ ਮੰਨੀਆਂ ਹੋਈਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਅਕਤੂਬਰ ਮਹੀਨੇ ਅੰਦਰ ਲਗਾਤਾਰ ਦੋ ਦਿਨ ਲਈ ਮੁੱਖ ਦਫਤਰ ਬੰਦ ਰੱਖਿਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਮੋਰਚੇ ਦੀਆਂ ਪ੍ਰਮੁੱਖ ਮੰਗਾਂ ਵਿਚ 35400 ਦੀ ਤਨਖਾਹ ਦਾ ਮਸਲਾ, 17.7.20 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ 6ਵਾਂ ਪੇ ਸਕੇਲ ਲਾਗੂ ਕਰਨ, ਸ਼ੋਲੇਸ਼ੀਅਮ ਤੇ ਸਪੈਸ਼ਲ ਪੈਨਸ਼ਨ ਦੀ ਰਿਕਵਰੀ ਬੰਦ ਕਰਨ, ਸੀਆਰ.ਏ 249/04, 267/11 ਅਤੇ 281/13 ਦੇ ਕੰਟਰੈਕਟ ਸਮੇ ਨੂੰ ਪੈਨਸ਼ਨ, ਸੀਨੀਆਰਤਾ ਤੇ ਤਰੱਕੀਆਂ ਲਈ ਗਿਣਨ, ਸੁਪਰਡੈਂਟ ਗਰੇਡ 1, ਅਧੀਨ ਸਕੱਤਰ ਤੇ ਉਪ ਸਕੱਤਰ ਦੀਆਂ ਡਾਈਵਰਟ ਕੀਤੀਆ ਅਸਾਮੀਆਂ ਮੁੜ ਬਹਾਲ ਕਰਨ, ਰੋਸਟਰ ਰਜਿਸਟਰ ਅਪਟੂਡੇਟ ਕਰਨ, ਕਰਮਚਾਰੀਆਂ ਨੂੰ ਜਬਰਦਸ਼ਤੀ ਫੋਨ ਦੇਣ, ਪਾਰਟ ਟਾਈਮ ਸਵੀਪਰਜ਼, ਕੰਟਰੈਕਟ ਵਰਕਰਜ਼ ਨੂੰ ਸਿੱਧੇ ਕੰਟਰੈਕਟ ਤੇ ਲੈਣ, ਲਾਈਨਮੈਨ ਦੀ ਸਿੱਧੀ ਭਰਤੀ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਨ, 18 ਫੀਸਦ ਪੈਡਿੰਗ ਡੀ.ਏ. ਦੇਣ, ਬੰਦ ਕੀਤੇ ਭੱਤੇ ਮੁੜ ਬਹਾਲ ਕਰਨ, ਵੱਖ ਵੱਖ ਕੇਡਰਾਂ ਦੀਆਂ ਸਿੱਧੀ ਭਰਤੀ ਅਤੇ ਤਰੱਕੀ ਕੋਟੇ ਦੀਆਂ ਖਾਲੀ ਪਈਆ ਅਸਾਮੀਆਂ ਭਰਨ, ਗਰੈਚੁਟੀ ਤੇ ਪੈਨਸ਼ਨ ਟਰੱਸਟ ਸ਼ੁਰੂ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਗੁਰੂ ਅਮਰਦਾਸ ਥਰਮਲ ਪਲਾਂਟ ਵਿਖੇ ਸਿੱਧੀ ਭਰਤੀ ਕਰਨ, ਅਤੇ ਗਰਿੱਡ ਸਬ ਸਟੇਸ਼ਨਾ ਆਦਿ ਮਸਲੇ ਸ਼ਾਮਲ ਹਨ।