ਕੁੱਟਮਾਰ ਦਾ ਦੋਸ਼ ਲਾਉਣ ਵਾਲੇ 'ਆਪ' ਆਗੂ 'ਤੇ ਹੀ ਪੁਲਿਸ ਨੇ ਦਰਜ ਕੀਤਾ ਪਰਚਾ; ਜਾਣੋ ਕਿਵੇਂ ਪਲਟਿਆ ਪੂਰਾ ਮਾਮਲਾ! ਥਾਣਾ ਪਸਿਆਣਾ ਇਲਾਕੇ ਦੇ ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਨਾਲ ਕੁੱਟਮਾਰ ਦੀ ਇੰਟਰਨੈੱਟ 'ਤੇ ਵਾਇਰਲ ਹੋਈ ਵੀਡੀਓ ਤੇ ਬਿਆਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਆਪ ਆਗੂ ਖ਼ਿਲਾਫ਼ ਹੀ ਐੱਫਆਈਆਰ ਦਰਜ ਕਰ ਲਈ ਹੈ। ਇਹ ਮਾਮਲਾ ਗੁਰਦੀਪ ਸਿੰਘ ਵਾਸੀ ਪਿੰਡ ਰਾਮਗੜ੍ਹ ਦੇ ਬਿਆਨਾਂ ਦੇ ਆਧਾਰ 'ਤੇ ਆਪ ਆਗੂ ਅੰਗਰੇਜ਼ ਸਿੰਘ 'ਤੇ ਦਰਜ ਹੋਇਆ ਹੈ। ਇਸ ਮਾਮਲੇ ’ਚ ਆਪ ਆਗੂ 'ਤੇ ਫਾਇਰਿੰਗ ਕਰਨ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ ਤੇ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਹਸਪਤਾਲ ’ਚ ਇਲਾਜ ਅਧੀਨ ਹਨ। ਗੁਰਦੀਪ ਸਿੰਘ ਦੇ ਬਿਆਨਾਂ ਅਨੁਸਾਰ, 19 ਜੁਲਾਈ ਨੂੰ ਸ਼ਾਮ ਸਾਢੇ ਪੰਜ ਵਜੇ ਉਹ ਆਪਣੀ ਸਕੂਟੀ 'ਤੇ ਸਵਾਰ ਹੋ ਕੇ ਖੇਤਾਂ
Publish Date: Tue, 21 Jul 2026 11:41 AM (IST)
Updated Date: Tue, 21 Jul 2026 11:42 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਪਸਿਆਣਾ ਇਲਾਕੇ ਦੇ ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਨਾਲ ਕੁੱਟਮਾਰ ਦੀ ਇੰਟਰਨੈੱਟ 'ਤੇ ਵਾਇਰਲ ਹੋਈ ਵੀਡੀਓ ਤੇ ਬਿਆਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਆਪ ਆਗੂ ਖ਼ਿਲਾਫ਼ ਹੀ ਐੱਫਆਈਆਰ ਦਰਜ ਕਰ ਲਈ ਹੈ। ਇਹ ਮਾਮਲਾ ਗੁਰਦੀਪ ਸਿੰਘ ਵਾਸੀ ਪਿੰਡ ਰਾਮਗੜ੍ਹ ਦੇ ਬਿਆਨਾਂ ਦੇ ਆਧਾਰ 'ਤੇ ਆਪ ਆਗੂ ਅੰਗਰੇਜ਼ ਸਿੰਘ 'ਤੇ ਦਰਜ ਹੋਇਆ ਹੈ। ਇਸ ਮਾਮਲੇ ’ਚ ਆਪ ਆਗੂ 'ਤੇ ਫਾਇਰਿੰਗ ਕਰਨ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ ਤੇ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਹਸਪਤਾਲ ’ਚ ਇਲਾਜ ਅਧੀਨ ਹਨ। ਗੁਰਦੀਪ ਸਿੰਘ ਦੇ ਬਿਆਨਾਂ ਅਨੁਸਾਰ, 19 ਜੁਲਾਈ ਨੂੰ ਸ਼ਾਮ ਸਾਢੇ ਪੰਜ ਵਜੇ ਉਹ ਆਪਣੀ ਸਕੂਟੀ 'ਤੇ ਸਵਾਰ ਹੋ ਕੇ ਖੇਤਾਂ ਤੋਂ ਘਰ ਵੱਲ ਆ ਰਿਹਾ ਸੀ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਇਕ ਸਵਿਫਟ ਕਾਰ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਕਾਰ 'ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਿਆ ਹੋਇਆ ਸੀ, ਜਿਸ ’ਚ ਸਵਾਰ ਅੰਗਰੇਜ਼ ਸਿੰਘ ਨੇ ਉਸ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਰਿਵਾਲਵਰ ਤੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਗੁਰਦੀਪ ਸਿੰਘ ਨੇ ਉਸ ਦਾ ਹੱਥ ਫੜ ਕੇ ਉੱਪਰ ਵੱਲ ਕਰਕੇ ਆਪਣੀ ਜਾਨ ਬਚਾਈ, ਜਿਸ ਨਾਲ ਹਵਾ ਵਿੱਚ ਦੋ ਫਾਇਰ ਹੋ ਗਏ।
ਇਸ ਤੋਂ ਬਾਅਦ ਮੁਲਜ਼ਮ ਅੰਗਰੇਜ਼ ਸਿੰਘ ਨੇ ਦੋਬਾਰਾ ਤਿੰਨ ਸਿੱਧੇ ਫਾਇਰ ਕੀਤੇ, ਤਾਂ ਸ਼ਿਕਾਇਤਕਰਤਾ ਗੁਰਦੀਪ ਸਿੰਘ ਨੇ ਕਾਰ ਦੇ ਪਿੱਛੇ ਲੁੱਕ ਕੇ ਆਪਣਾ ਬਚਾਅ ਕੀਤਾ। ਫਾਇਰਿੰਗ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮ ਉਸ ਦਾ ਫ਼ੋਨ ਖ਼ੋਹ ਕੇ ਅਤੇ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਹਮਲੇ ਦੀ ਵਜ੍ਹਾ ਦੋਵਾਂ ਧਿਰਾਂ ਵਿਚਾਲੇ ਪੰਚਾਇਤੀ ਚੋਣਾਂ ਦੌਰਾਨ ਹੋਈ ਪੁਰਾਣੀ ਝੜਪ ਦੱਸੀ ਜਾ ਰਹੀ ਹੈ।