
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਤੜਾਂ ਪੁਲਿਸ ਨੇ ਫਲੈਗ ਮਾਰਚ ਕੱਢਿਆ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੁਤੰਤਰਤਾ ਦਿਵਸ ਮੌਕੇ ਪਾਤੜਾਂ ਪੁਲਿਸ ਵੱਲੋਂ ਲੋਕਾਂ ਨੂੰ ਅਮਨ ਸ਼ਾਂਤੀ ਦਾ ਸੁਨੇਹਾ ਦੇਣ ਤੇ ਡਰ ਭੈਅ ਮੁਕਤ ਵਾਤਾਵਰਨ ਦੇਣ ਦੇ ਮਕਸਦ ਨਾਲ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ। ਡੀਐਸਪੀ ਪਾਤੜਾਂ ਗੁਰਦੀਪ ਸਿੰਘ ਸੰਧੂ ਦੀ ਦੇਖਰੇਖ ਹੇਠ ਕੱਢੇ ਫਲੈਗ ਮਾਰਚ ਦੀ ਅਗਵਾਈ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗਗਨਦੀਪ ਸਿੰਘ, ਥਾਣਾ ਮੁਖੀ ਸ਼ੁਤਰਾਣਾ ਇੰਸਪੈਕਟਰ ਬਲਜੀਤ ਸਿੰਘ ਅਤੇ ਥਾਣਾ ਮੁਖੀ ਘੱਗਾ ਇੰਸਪੈਕਟਰ ਜੈਦੀਪ ਸ਼ਰਮਾ ਨੇ ਕੀਤੀ। ਫਲੈਗ ਮਾਰਚ ਦੀ ਸ਼ੁਰੂਆਤ ਡੀਐਸਪੀ ਦਫਤਰ ਪਾਤੜਾਂ ਤੋਂ ਕਰਨ ਉਪਰੰਤ ਮਾਰਚ ਵਿਚ ਸ਼ਾਮਲ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਸ਼ਹਿਰ ਦੇ ਨਰਵਾਣਾ ਰੋਡ, ਸ਼ਹੀਦ ਭਗਤ ਸਿੰਘ ਚੌਕ, ਸੰਗਰੂਰ ਰੋਡ ਕੈਂਚੀਆਂ, ਅਨਾਜ ਮੰਡੀ, ਜਾਖਲ ਰੋਡ ਤੇ ਚੁਨਾਗਰਾ ਰੋਡ ਤੋਂ ਹੁੰਦਾ ਹੋਇਆ ਵੱਖ ਵੱਖ ਪਿੰਡਾਂ ਵਿਚ ਫਲੈਗ ਮਾਰਚ ਕਰਕੇ ਲੋਕਾਂ ਨੂੰ ਬਿਨਾਂ ਕਿਸੇ ਖੌਫ ਦੇ ਆਜ਼ਾਦੀ ਦਿਹਾੜਾ ਮਨਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਭਰੋਸਾ ਦਵਾਇਆ ਕਿ ਪੰਜਾਬ ਪੁਲਿਸ ਇਲਾਕਾ ਵਾਸੀਆਂ ਦੀ ਸੁਰੱਖਿਆ ਲਈ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਫਲੈਗ ਮਾਰਚ ਵਿਚ ਥਾਣਾ ਪਾਤੜਾ, ਸਿਟੀ ਪੁਲਿਸ ਚੌਕੀ ਪਾਤੜਾ, ਥਾਣਾ ਸ਼ੁਤਰਾਣਾ ਅਤੇ ਥਾਣਾ ਘੱਗਾ ਨਾਲ ਸਬੰਧਤ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਸ਼ਾਮਲ ਸਨ।