ਪੁਲਿਸ ਨੇ ਬਹਾਦਰਗੜ੍ਹ ਦੀ ਢੇਹਾ ਬਸਤੀ ’ਚ ਚਲਾਇਆ ਸਰਚ ਆਪ੍ਰੇਸ਼ਨ ਪੁਲਿਸ ਨੇ ਬਹਾਦਰਗੜ੍ਹ ਦੀ ਢੇਹਾ ਬਸਤੀ ’ਚ 'ਸਰਚ ਓਪਰੇਸ਼ਨ' ਕੀਤਾ
Publish Date: Sat, 10 Oct 2026 04:32 PM (IST)
Updated Date: Sat, 10 Oct 2026 04:32 PM (IST)
ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਸ਼ਨਿੱਚਰਵਾਰ ਨੂੰ ਡੀਐੱਸਪੀ ਪਟਿਆਲਾ ਦਿਹਾਤੀ ਰਣਬੀਰ ਸਿੰਘ ਪੀਪੀਐੱਸ ਤੇ ਇੰਸਪੈਕਟਰ ਗੁਰਮੀਤ ਸਿੰਘ ਐੱਸਐੱਚਓ ਪਟਿਆਲਾ ਸਦਰ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਲਾਕੇ ਦੇ ਸਰਪੰਚਾਂ ਨੂੰ ਨਾਲ ਲੈ ਕੇ ਬਹਾਦਰਗੜ੍ਹ ਦੀ ਢੇਹਾ ਬਸਤੀ ’ਚ ਸਰਚ ਆਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਜਿਥੇ ਨਸ਼ਿਆਂ ਦੀ ਭਾਲ ’ਚ ਘਰਾਂ ਦੀ ਤਲਾਸ਼ੀ ਕੀਤੀ ਗਈ ਉਥੇ ਹੀ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਸਥਾਨਕ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਨਸ਼ਿਆਂ ਦਾ ਧੰਦਾ ਕਰਨ ਜਾਂ ਨਸ਼ੇ ਦਾ ਸੇਵਨ ਕਰਨ ਵਾਲਿਆਂ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਡੀਐਸਪੀ ਰਣਬੀਰ ਸਿੰਘ ਨੇ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਵੀ ਹਾਲਤ ਵਿਚ ਨਸ਼ਿਆਂ ਦਾ ਧੰਦਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਅਤੇ ਇਸ ਧੰਦੇ ਨਾਲ ਬਣਾਈ ਜਾਇਦਾਦ ਤੇ ਬੁਲਡੋਜ਼ਰ ਫੇਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਹੀਰਾ ਕਲੋਨੀ ਦੀ ਸਰਪੰਚ ਸਿਮਰਨਪ੍ਰੀਤ ਕੌਰ ਸੰਧੂ ਦੇ ਪਤੀ ਗੁਰਪਿੰਦਰ ਸਿੰਘ ਸੰਧੂ, ਮਲਕ ਸਿੰਘ ਸਰਪੰਚ ਬਹਾਦਰਗੜ੍ਹ, ਗੁਰਿੰਦਰ ਪੰਜਾਬੀ ਤੋਂ ਇਲਾਵਾ ਥਾਣਾ ਸਦਰ ਅਤੇ ਚੌਂਕੀ ਬਹਾਦਰਗੜ੍ਹ ਦੇ ਪੁਲਿਸ ਮੁਲਾਜ਼ਮ ਹਾਜ਼ਰ ਸਨ।