ਪੁਲਿਸ ਵੱਲੋਂ ਪੈਟਰੋਲ ਬੰਬ ਨਾਲ ਬਲਾਸਟ ਕਰਨ ਵਾਲੇ ਤਿੰਨ ਗ੍ਰਿਫਤਾਰ, ਵਾਰਦਾਤ 'ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਪਟਿਆਲਾ ਪੁਲਿਸ ਨੇ ਅਬਚਲ ਨਗਰ ਵਿਖੇ ਇਕ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਜੋਨੀ (ਉਮਰ 23 ਸਾਲ) ਵਾਸੀ ਰਣਜੀਤ ਨਗਰ, ਪਟਿਆਲਾ, ਹਰਸਜੀਤ ਸਿੰਘ ਉਰਫ਼ ਹਰਸ਼ (ਉਮਰ 21 ਸਾਲ) ਵਾਸੀ ਹਸਨਪੁਰ ਪ੍ਰੋਹਤਾ ਤੇ ਪਰਮੇਸ਼ਰ ਉਦੇ ਪ੍ਰਤਾਪ ਸਿੰਘ ਉਰਫ਼ ਉਦੇ (ਉਮਰ 20 ਸਾਲ) ਵਾਸੀ ਰਸੂਲਪੁਰ ਸੈਦਾ ਵਜੋਂ ਹੋਈ ਹੈ। ਐਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਜੋਨੀ ਦੀ ਸ਼ਿਕ
Publish Date: Thu, 30 Jul 2026 12:24 PM (IST)
Updated Date: Thu, 30 Jul 2026 12:26 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਪੁਲਿਸ ਨੇ ਅਬਚਲ ਨਗਰ ਵਿਖੇ ਇਕ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਜੋਨੀ (ਉਮਰ 23 ਸਾਲ) ਵਾਸੀ ਰਣਜੀਤ ਨਗਰ, ਪਟਿਆਲਾ, ਹਰਸਜੀਤ ਸਿੰਘ ਉਰਫ਼ ਹਰਸ਼ (ਉਮਰ 21 ਸਾਲ) ਵਾਸੀ ਹਸਨਪੁਰ ਪ੍ਰੋਹਤਾ ਤੇ ਪਰਮੇਸ਼ਰ ਉਦੇ ਪ੍ਰਤਾਪ ਸਿੰਘ ਉਰਫ਼ ਉਦੇ (ਉਮਰ 20 ਸਾਲ) ਵਾਸੀ ਰਸੂਲਪੁਰ ਸੈਦਾ ਵਜੋਂ ਹੋਈ ਹੈ। ਐਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਜੋਨੀ ਦੀ ਸ਼ਿਕਾਇਤ ਕਰਤਾ ਪਰਮਿੰਦਰ ਸਿੰਘ ਉਰਫ਼ ਰੂਬਲ ਨਾਲ ਪੁਰਾਣੀ ਲੜਾਈ-ਝਗੜੇ ਦੀ ਰੰਜਿਸ਼ ਚੱਲਦੀ ਸੀ।
ਇਸੇ ਰੰਜਿਸ਼ ਤਹਿਤ ਹਰਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਲਾਨ ਬਣਾਇਆ। ਉਨ੍ਹਾਂ ਸਰਹਿੰਦ ਰੋਡ 'ਤੇ ਇੱਕ ਪੈਟਰੋਲ ਪੰਪ ਤੋਂ ਮੋਟਰਸਾਈਕਲ ਵਿਚ ਪੈਟਰੋਲ ਪੁਆਇਆ, ਫਿਰ ਮੋਟਰਸਾਈਕਲ 'ਚੋਂ ਪੈਟਰੋਲ ਕੱਢ ਕੇ ਬੀਅਰ ਦੀ ਬੋਤਲ ਵਿਚ ਪਾਇਆ ਅਤੇ ਕੱਪੜਾ ਬੰਨ੍ਹ ਕੇ ਘਰ ਦੇ ਗੇਟ 'ਤੇ ਬੰਬ ਬਣਾ ਕੇ ਬਲਾਸਟ ਕੀਤਾ। 25 ਜੁਲਾਈ 2026 ਦੀ ਦਰਮਿਆਨੀ ਰਾਤ ਨੂੰ ਕੁਝ ਨਾ-ਮਾਲੂਮ ਵਿਅਕਤੀਆਂ ਨੇ ਅਬਚਲ ਨਗਰ, ਪਟਿਆਲਾ ਵਿਖੇ ਪਰਮਿੰਦਰ ਸਿੰਘ ਉਰਫ਼ ਰੂਬਲ ਦੇ ਘਰ ਨੂੰ ਅੱਗ ਲਾਉਣ ਦੀ ਨੀਅਤ ਨਾਲ ਪੈਟਰੋਲ ਨਾਲ ਭਰੀ ਬੋਤਲ 'ਚ ਅੱਗ ਲਗਾ ਕੇ ਮੇਨ ਗੇਟ 'ਤੇ ਸੁੱਟ ਦਿੱਤੀ ਸੀ। ਇਸ ਨਾਲ ਘਰ ਦੇ ਬਾਹਰ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਨਿਕਲੀਆਂ।
ਇਸ ਘਟਨਾ ਸਬੰਧੀ ਥਾਣਾ ਅਨਾਜ ਮੰਡੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸੀਆਈਏ ਮੁਖੀ, ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਅਨਾਜ ਮੰਡੀ ਮੁਖੀ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਦੀਆਂ ਟੀਮਾਂ ਨੇ 29 ਜੁਲਾਈ ਨੂੰ ਥਾਣਾ ਅਨਾਜ ਮੰਡੀ ਦੇ ਏਰੀਏ ਵਿੱਚੋਂ ਤਿੰਨਾਂ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜਮ ਹਰਵਿੰਦਰ ਸਿੰਘ ਉਰਫ਼ ਜੋਨੀ ਖ਼ਿਲਾਫ਼ ਚੋਰੀ ਤੇ ਐਨਡੀਪੀਐੱਸ ਐਕਟ ਤਹਿਤ ਤਿੰਨ ਮਾਮਲੇ ਦਰਜ ਹਨ। ਹਰਸਜੀਤ ਸਿੰਘ ਉਰਫ਼ ਹਰਸ਼ ਖਿਲਾਫ ਕਤਲ ਅਤੇ ਪ੍ਰਿਜ਼ਨ ਐਕਟ ਸਮੇਤ 2 ਮਾਮਲੇ ਦਰਜ ਹਨ। ਤੀਸਰੇ ਮੁਲਜਮ ਪਰਮੇਸ਼ਰ ਉਦੇ ਪ੍ਰਤਾਪ ਸਿੰਘ ਖਿਲਾਫ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਹੈ। ਪੁਲਿਸ ਅਨੁਸਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।