ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ’ਚ ਬੰਨ੍ਹਿਆ ਕਵੀਆਂ ਨੇ ਰੰਗ ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਵਿਚ ਕਵੀਆਂ ਨੇ ਰੰਗ ਬੰਨਿਆ
Publish Date: Tue, 06 Oct 2026 04:34 PM (IST)
Updated Date: Tue, 06 Oct 2026 04:35 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਰਾਜਪੁਰਾ ਵਿਖੇ ਡਾ. ਗੁਰਵਿੰਦਰ ਅਮਨ ਦੀ ਰਹਿਨੁਮਾਈ ਹੇਠ ਹੋਈ। ਇਸ ਪ੍ਰਧਾਨਗੀ ਮੰਡਲ ਵਿਚ ਜਸਵੰਤ ਸਿੰਘ ਪੂਨੀਆ ਗੀਗੇਮਾਜਰਾ, ਸੰਤ ਸਿੰਘ ਸੋਹਲ ਤੇ ਨੰਦ ਕਿਸ਼ੋਰ ਵੋਹਰਾ ਸ਼ਸ਼ੋਬਤ ਸਨ। ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਆਪਣੇ ਗੀਤ ਬਾਪੂ ਦੀ ਵੇਚ ਜ਼ਮੀਨਾਂ ਨਾਲ ਹੋਇਆ, ਹਰਪਾਲ ਸਿੰਘ ਪਾਲ ਨੇ ਬੋਲ ਜੁਬਾਨੋ ਨਿਕਲੇ ਤੇ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਨਸ਼ਿਆਂ ਤੋਂ ਦੂਰ ਕਰੀਏ ਪੰਜਾਬ ਨੂੰ ਸੁਣਾਕੇ ਵਾਹ ਵਾਹ ਖੱਟੀ। ਕੁਲਵੰਤ ਜੱਸਲ ਨੇ ਬਾਲ ਕਵਿਤਾ ਚਲਾਕ ਚੂਹਾ ਸੁਣਾਈ। ਸੁਰੀਲੀ ਆਵਾਜ਼ ਵਿਚ ਨਵਨੀਤ ਕੌਰ ਨੇ ਜਿਹਨੂੰ ਖੁੱਦ ਬਣਾਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ ਸੁਣਾਈ ਅਤੇ ਯਾਦਵਿੰਦਰ ਕਲੋਲੀ ਨੇ ਬਾਲ ਮਸ਼ਾਲਾਂ ਉੱਚੀਆਂ ਕਰਦੇ ਤੂੰ ,ਇਹ ਹਨੇਰਾ ਦੋਸਤੋਂ ਜਿੱਤਿਆ ਤਾਂ ਜਾਣਾ ਸੁਣਾਕੇ ਸਮਾਜ ਨੂੰ ਵੰਗਾਰਿਆ। ਸੰਤ ਸਿੰਘ ਸੋਹਲ ਦੀ ਗ਼ਜ਼ਲ ਕਾਬਲੇ ਤਾਰੀਫ ਸੀ ,ਜਸਵੰਤ ਸਿੰਘ ਪੂਨੀਆ ਗੀਗੇਮਾਜਰਾ ਨੇ ਚਿੱਤ ਕਰਦਾ ਮੈ ਬੱਚਾ ਹੋ ਜਾਵਾਂ ਸੁਣਕੇ ਬਚਪਨ ਦੀ ਯਾਦਾਂ ਸਾਂਝੀਆਂ ਕੀਤੀਆਂ। ਨੰਦ ਕਿਸ਼ੋਰ ਵੋਹਰਾ ਨੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਧੰਨਵਾਦ ਕੀਤਾ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਆਪਣੀ ਮਿੰਨੀ ਕਹਾਣੀ ਸ਼ਰਾਧ ਸੁਣਾਕੇ ਸਮਾਜ ਉਤੇ ਤੰਜ ਕੱਸਿਆ। ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਆਪਣੀ ਰਚਨਾ ਸੁਣਾਈ ਉਥੇ ਸਟੇਜ ਦੀ ਕਾਰਵਾਈ ਬਖੂਬੀ ਨਾਲ ਚਲਾਈ। ਇਸ ਮਹਿਫ਼ਿਲ ਵਿਚ ਸ਼ੁਸ਼ੀਲ ਰਣਦੇਵ ,ਪਵਨ ਕੁਮਾਰ ,ਗੋਪਾਲ , ਅਤੇ ਇਕਬਾਲ ਸਿੰਘ ਨੇ ਵੀ ਸ਼ਿਰਕਤ ਕੀਤੀ।