ਲੋਕ ਸਾਹਿਤ ਸੰਗਮ ਦੀ ਮਹਿਫ਼ਿਲ ’ਚ ਕਵੀਆਂ ਨੇ ਰੰਗ ਬੰਨ੍ਹਿਆ
ਲੋਕ ਸਾਹਿਤ ਸੰਗਮ ਦੀ ਮਹਿਫ਼ਿਲ ਵਿਚ ਕਵੀਆਂ ਨੇ ਰੰਗ ਬੰਨਿਆ
Publish Date: Sat, 07 Nov 2026 04:21 PM (IST)
Updated Date: Sat, 07 Nov 2026 04:23 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾ ਨਿਰੰਜਨ ਸਿੰਘ ਸੈਲਾਨੀ ਦੀ ਮੌਤ ਤੇ ਮੋਨ ਰੱਖ ਕੇ ਸ਼ਰਧਾਂਜਲੀ ਦਿਤੀ। ਪ੍ਰਧਾਨਗੀ ਮੰਡਲ ਵਿਚ ਰੋਟਰੀ ਕਲੱਬ ਦੇ ਪ੍ਰਧਾਨ ਸੁਮੀਤ ਮਹਿਤਾ ਅਤੇ ਗੁਜ਼ਰਾਲ ਸਨ। ਕਰਮ ਸਿੰਘ ਹਕੀਰ ਨੇ ਆਪਣੀ ਕਵਿਤਾ ਡੁੱਬਦਾ ਜਾਂਦਾ ਅੰਨਦਾਤਾ ,ਕੋਈ ਪੁੱਛੇ ਨਾ ਸਾਰ ਸੁਣਾਕੇ ਸਭਾ ਦਾ ਆਗਾਜ਼ ਕੀਤਾ। ਰਾਕੇਸ਼ ਛਾਬੜਾ ਨਾਦਾਨ ਨੇ ਸ਼ੇਅਰ ਸੁਣਾਕੇ ਸ਼ਰੋਸ਼ਾਰ ਕੀਤਾ। ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਧਰਮ ਦੇ ਆਪਣੇ ਅਸੂਲ ਬਣਾ ਲਏ ਨੇ ਸੁਣਾਇਆ। ਸੁਰਿੰਦਰ ਸਿੰਘ ਸੋਹਣਾ ਨੇ ਜੇ ਤੂੰ ਮਿਸ਼ਰੀ ਬਦਾਮ ਨੇ ਖਾਣੇ, ਸਿੱਖ ਲੈ ਤਬੀਤ ਕਰਨੇ ਸੁਣਕੇ ਸਮਾਜਿਕ ਕਟਾਕਸ਼ ਕੀਤਾ। ਬੁਲੰਦ ਆਵਾਜ਼ ਦੀ ਮਾਲਿਕ ਸੁਰਿੰਦਰ ਕੌਰ ਬਾੜਾ ਨੇ ਬੁਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ ਦੀ ਕਾਫ਼ੀਆਂ ਸੁਣਾਕੇ ਸਮਾਂ ਬੰਨ੍ਹ ਦਿਤਾ। ਤਵਿੰਦਰ ਸਿੰਘ ਚੱਢਾ ਨੇ ਦਿਲਾਂ ਦੇ ਵਿਚ ਵੱਸਦੇ ਨੇ ਜਿਹੜੇ ਸੁਣਾਕੇ ਬੁੱਧੀਮਤਾ ਦਾ ਸਬੂਤ ਦਿਤਾ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਸਮੇਂ ਦੀ ਤਾਕਤ ਉਤੇ ਆਪਣੀ ਕਵਿਤਾ ਸਮੇਂ ਦੀ ਆਵਾਜ਼ ਸੁਣਾਕੇ ਸਮੇ ਦੀ ਪਾਬੰਦੀ ਦਾ ਸੁਨੇਹਾ ਦਿਤਾ।