- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋੜਵੰਦ ਮਰੀਜ਼ ਲਈ ਪਲੇਟਲੈੱਟਸ ਸੈੱਲ ਕੀਤੇ ਦਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਿਛਲੇ 20 ਸਾਲਾਂ ਤੋਂ ਖੂਨਦਾਨ ਸੇਵਾ ਵਿਚ ਸਰਗਰਮ ਤੇ ਨਿਰਸਵਾਰਥ ਸੇਵਾ ਕਰਕੇ 1150 ਖੂਨਦਾਨ ਕੈਂਪਾਂ ਰਾਹੀਂ 36000 ਤੋਂ ਵੱਧ ਖੂਨ ਦੇ ਯੂਨਿਟ ਇਕੱਤਰ ਕਰਨ ਵਾਲੇ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਨਾਲ ਜੁੜੇ ਹੋਏ ਦੋ ਸਟਾਰ ਬਲੱਡ ਡੋਨਰ ਐਵਾਰਡ ਨਾਲ ਸਨਮਾਨਤ ਰੈਗੂਲਰ ਖੂਨਦਾਨੀ ਮਨਵਿੰਦਰ ਸਿੰਘ ਮਨੀ ਟੌਹੜਾ ਵੱਲੋਂ ਲੋੜਵੰਦ ਮਰੀਜ਼ ਲਈ ਵਰਧਮਾਨ ਬਲੱਡ ਸੈਂਟਰ ਵਿਖੇ ਆਪਣੇ ਪਲੇਟਲੈੱਟਸ ਸੈੱਲ ਦਾਨ ਕੀਤੇ। ਇਸ ਮੌਕੇ ਮਾਸਟਰ ਮੋਟੀਵੇਟਰ ਤੇ ਲਾਈਫ ਕੋਚ ਹਰਦੀਪ ਸਿੰਘ ਸਨੌਰ ਨੇ ਵਿਸ਼ੇਸ਼ ਤੌਰ *ਤੇ ਪਹੁੰਚੇ, ਜਿਨ੍ਹਾਂ ਨੇ ਸੈੱਲ ਦਾਨੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਜਦੋਂ ਕਿਸੇ ਲੋੜਵੰਦ ਮਰੀਜ਼ ਦੇ ਵਾਰਸਾਂ ਵੱਲੋਂ ਜਾਂ ਬਲੱਡ ਬੈਂਕ ਵਲੋਂ ਖੂਨ ਜਾਂ ਪਲੇਟਲੈੱਟ ਸੈੱਲ ਦਾਨ ਕਰਨ ਲਈ ਕਿਸੇ ਦਾਨੀ ਨੂੰ ਬਲੱਡ ਬੈਂਕ ਬੁਲਾਇਆ ਜਾਂਦਾ ਹੈ ਤਾਂ ਉਸ ਖੂਨਦਾਨੀ ਦਾ ਕੋਈ ਖਰਚਾ ਜਾਂ ਫੀਸ ਨਹੀਂ ਲੱਗਦੀ, ਕਿਸੇ ਵੀ ਸੰਸਥਾ ਨਾਲ ਜੁੜਿਆ ਖੂਨਦਾਨੀ ਸਿਰਫ ਮਰੀਜ਼ ਦੀ ਜਾਨ ਬਚਾਉਣ ਲਈ ਅਤੇ ਸੇਵਾ ਕਰਨ ਦੀ ਭਾਵਨਾ ਨਾਲ ਲਈ ਹੀ ਬਲੱਡ ਬੈਂਕ ਆਉਂਦਾ ਹੈ। ਜੇਕਰ ਕੋਈ ਝੋਲਾ ਚੁੱਕ ਕਿਸਮ ਦੇ ਵਿਅਕਤੀ ਐਮਰਜੈਂਸੀ ਵਿਚ ਖੂਨ ਜਾਂ ਪਲੇਟਲੈੱਟ ਸੈੱਲ ਦੇਣ ਲਈ ਡੋਨਰ ਨੂੰ ਬਲੱਡ ਬੈਂਕ ਬੁਲਾਉਣ ਦੀ ਗੱਲ ਕਰਕੇ ਡੋਨਰ ਕਾ ਖਰਚਾ ਲਗਾ ਆਖ ਕੇ ਮਰੀਜ਼ ਦੇ ਵਾਰਸਾਂ ਤੋਂ ਪੈਸੇ ਮੰਗਣ ਤਾਂ ਇਸ ਸੂਚਨਾ ਤੁਰੰਤ ਪੁਲਸ ਨੂੰ, ਬਲੱਡ ਬੈਂਕ ਇੰਚਾਰਜ ਜਾਂ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਇਤਲਾਹ ਦਿਓ ਤਾਂ ਜੋ ਸੇਵਾ ਦੇ ਨਾਮ ’ਤੇ ਪੈਸੇ ਬਟੋਰਨ ਵਾਲੇ ਠੱਗਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।