- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਤਾਵਰਣ ਦੀ ਸੰਭਾਲ ਲਈ ਬੂਟੇ ਲਾਉਣੇ ਜਰੂਰੀ : ਸਤਪਾਲ ਸਿੰਘ

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਕਸਬਾ ਬਹਾਦਰਗੜ੍ਹ ਦੀ ਜੂਹ ਨਾਲ ਲੱਗਦੇ ਪਿੰਡ ਮਹਿਮਦਪੁਰ ਜੱਟਾਂ ਦੇ ਸ਼ਮਸ਼ਾਨਘਾਟ ’ਚ ਪਿੰਡ ਵਾਸੀਆਂ ਵਲੋਂ ਇਲਾਕੇ ਦੇ ਸਮਾਜਸੇਵੀਆਂ ਦੇ ਸਹਿਯੋਗ ਨਾਲ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਸੋਹਣ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਅਰਦਾਸ ਕਰਕੇ ਬੂਟੇ ਲਾਉਣ ਦਾ ਕੰਮ ਆਰੰਭ ਕੀਤਾ ਗਿਆ। ਇਸ ਮੌਕੇ ਬਾਬਾ ਸੋਹਣ ਸਿੰਘ ਨੇ ਬੂਟੇ ਲਾਉਣੇ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਪਿੰਡ ਵਾਸੀ ਤੇ ਕਿਸਾਨ ਆਗੂ ਸਤਪਾਲ ਸਿੰਘ ਮਹਿਮਦਪੁਰ ਨੇ ਕਿਹਾ ਕਿ ਅੱਜ ਜਦੋਂ ਕਿ ਗਰਮੀ ਪਿਛਲੇ ਰਿਕਾਰਡ ਤੋੜਦੀ ਨਜਰ ਆ ਰਹੀ ਹੈ ਤਾਂ ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਹੋਰ ਜਿਥੇ ਵੀ ਖਾਲੀ ਥਾਂ ਪਈ ਹੈ, ਉਨਾਂ ਵਲੋਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਬੂਟੇ ਲਾਏ ਜਾਣਗੇ। ਇਸ ਮੌਕੇ ਅਮਨਿੰਦਰ ਸਿੰਘ ਜਲਾਲਪੁਰ, ਬੇਅੰਤ ਸਿੰਘ ਝੂੰਗੀਆਂ, ਸਰਪੰਚ ਨਿਰਭੈਅ ਸਿੰਘ, ਸਾਬਕਾ ਸਰਪੰਚ ਲਖਬੀਰ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਕਾਲਾ, ਅਮਰੀਕ ਸਿੰਘ, ਲਖਬੀਰ ਸਿੰਘ ਲੱਖਾ, ਹਰਦੇਵ ਸਿੰਘ ਬਦੇਸ਼ਾ, ਸਰਬਜੀਤ ਸਿੰਘ, ਨੈਬ ਸਿੰਘ ਬਦੇਸ਼ਾ, ਸਵਰਨਜੀਤ ਸਿੰਘ ਜਲਾਲਪੁਰ ਅਤੇ ਸੁਰਜੀਤ ਸਿੰਘ ਜਲਾਲਪੁਰ ਆਦਿ ਮੌਜੂਦ ਸਨ।