ਫਲਦਾਰ ਬੂਟੇ ਲਾ ਕੇ ਦਿੱਤਾ ਹਰਿਆਲੀ ਦਾ ਸੰਦੇਸ਼
ਫਲਦਾਰ ਬੂਟੇ ਲਗਾ ਕੇ ਦਿੱਤਾ ਹਰਿਆਲੀ ਦਾ ਸੰਦੇਸ਼
Publish Date: Sat, 14 Feb 2026 04:38 PM (IST)
Updated Date: Sat, 14 Feb 2026 04:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਿੰਡ ਕਸਿਆਣਾ ਵਿੱਚ ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਪਿੰਡ ਦੇ ਸਮਾਜ ਸੇਵਕ ਮਨਿੰਦਰ ਜੈਲਦਾਰ ਦੀ ਅਗਵਾਈ ਹੇਠ ਪਿੰਡ ਦੇ ਵੱਖ-ਵੱਖ ਸਥਾਨਾਂ ’ਤੇ ਫਲਦਾਰ ਬੂਟੇ ਲਾਏ ਗਏ। ਇਸ ਮੌਕੇ ਮਨਿੰਦਰ ਜੈਲਦਾਰ ਨੇ ਕਿਹਾ ਕਿ ਫਲਦਾਰ ਰੁੱਖ ਸਿਰਫ਼ ਮਨੁੱਖ ਨੂੰ ਹੀ ਸੁੱਖ ਨਹੀਂ ਦਿੰਦੇ, ਸਗੋਂ ਪੰਛੀਆਂ ਲਈ ਰਹਿਣ ਦਾ ਠਿਕਾਣਾ ਅਤੇ ਖੁਰਾਕ ਦਾ ਸਰੋਤ ਵੀ ਬਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੱਧ ਰਹੀ ਗਰਮੀ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਇੱਕ ਵਿਅਕਤੀ ਨੂੰ ਆਪਣਾ ਫਰਜ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪਿੰਡ ਵਾਸੀਆਂ ਨੇ ਵੀ ਇਸ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਵਿੱਖ ਵਿੱਚ ਹੋਰ ਵੀ ਬੂਟੇ ਲਗਾਉਣ ਦਾ ਵਚਨ ਦਿੱਤਾ। ਇਸ ਉਪਰਾਲੇ ਨਾਲ ਪਿੰਡ ਵਿੱਚ ਹਰਿਆਲੀ ਵਧੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਣ ਤਿਆਰ ਹੋਵੇਗਾ। ਇਸ ਮੌਕੇ ਪਿੰਡ ਦੇ ਨੌਜਵਾਨ ਮਨਿੰਦਰ ਜੈਲਦਾਰ, ਹਰਪ੍ਰੀਤ ਸਿੰਘ ਫੌਜੀ, ਸੁਰਿੰਦਰ ਸਿੰਘ, ਮਨਿੰਦਰ ਸਿੰਘ, ਅਕਾਸ਼ਦੀਪ, ਗਗਨ, ਕੀਰਤ, ਪ੍ਰਦੀਪ ,ਕ੍ਰਿਸ਼ਨ ਨੇ ਨਾਲ ਮਦਦ ਕੀਤੀ।