- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਵਿਭਾਗ ਨੇ ਨਿਊ ਗੋਇਲ ਪੈਸਟੀਸਾਈਡ ਕੁਲਾਰਾਂ ਦੁਕਾਨ ਨੂੰ ਕੀਤਾ ਸੀਲ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਪਟਿਆਲਾ ਅਨੁਪ੍ਰਿਤਾ ਜੌਹਲ ਵੱਲੋਂ ਗਠਿਤ ਕੀਤੀ ਗਈ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਨਿਊ ਗੋਇਲ ਇੰਸੈਕਟੀਸਾਈਡ ਕੁਲਾਰਾਂ ਵਿਰੁੱਧ ਹਰਿਆਣਾ ਵਿਖੇ ਦਰਜ ਹੋਈ ਐਫਆਈਆਰ ਦੇ ਅਧਾਰ ਤੇ ਇੰਸੈਕਟੀਸਾਈਡ ਐਕਟ-1968 ਅਤੇ ਇੰਸੈਕਟੀਸਾਈਡ ਰੂਲਜ 1971 ਅਨੁਸਾਰ ਕਾਰਵਾਈ ਕਰਦਿਆਂ ਦੁਕਾਨ ਨੂੰ ਸੀਲ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦੱਸਿਆ ਕਿ ਅਜੈ ਕੁਮਾਰ ਦੇ ਵਿਰੁੱਧ ਨਕਲੀ ਦਵਾਈਆਂ ਵੇਚਣ ਸਬੰਧੀ ਹਰਿਆਣਾ ਵਿਖੇ ਐਫਆਈਆਰ ਦਰਜ ਹੋਈ ਸੀ, ਜਿਸ ਤਹਿਤ ਮਿਤੀ 29 ਸਤੰਬਰ ਨੂੰ ਖੇਤੀਬਾੜੀ ਵਿਭਾਗ ਦੀ ਟੀਮ ਜਿਸ ਵਿਚ ਬਲਾਕ ਖੇਤੀਬਾੜੀ ਅਫਸਰ ਡਾ. ਸਤੀਸ਼ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਡਾ. ਵਿਜੈ ਕੁਮਾਰ, ਡਾ. ਅਮਨਪ੍ਰੀਤ ਸਿੰਘ ਸੰਧੂ ਤੇ ਡਾ. ਰਸਪਿੰਦਰ ਸਿੰਘ ਵੱਲੋਂ ਸਾਂਝੇ ਤੌਰ ਤੇ ਦੁਕਾਨ ਤੇ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਉੱਪਰ ਦੁਕਾਨਦਾਰ ਮੌਜੂਦ ਨਾ ਹੋਣ ਕਾਰਨ ਉਸ ਦੀ ਦੁਕਾਨ ਇੰਸੈਕਟੀਸਾਈਡ ਇੰਸਪੈਕਟਰ ਡਾ. ਵਿਜੈ ਕੁਮਾਰ ਵੱਲੋਂ ਸੀਲ ਕਰ ਦਿੱਤੀ ਗਈ। ਇਸ ਛਾਪੇ ਦੌਰਾਨ ਸੰਜੈਟਾ ਕੰਪਨੀ ਦੇ ਨੁਮਾਇੰਦੇ ਪ੍ਰੇਮ ਸ਼ਰਮਾ ਵੀ ਮੌਕੇ ਤੇ ਮੌਜੂਦ ਸਨ। ਡਾ. ਦਾਰਾ ਸਿੰਘ ਅਨੁਸਾਰ ਦੁਕਾਨ ਮਾਲਕ ਵੱਲੋਂ ਦੁਕਾਨ ਖੋਲਣ ਉਪਰੰਤ ਮੌਜੂਦ ਦਵਾਈਆਂ ਦੇ ਸੈਂਪਲ ਲਏ ਜਾਣਗੇ ਅਤੇ ਇੰਸੈਕਟੀਸਾਈਡ ਐਕਟ 1968 ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।