
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੈਰਾਡਾਈਜ਼ ਇੰਟਰਨੈਸ਼ਨਲ ’ਚ ਮਨਾਈਆਂ ਤੀਆਂ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਰਵਾਇਤੀ ਪੰਜਾਬੀ ਪਹਿਰਾਵਿਆਂ, ਰੰਗ-ਬਰੰਗੀਆਂ ਚੂੜੀਆਂ, ਲੰਬੇ ਪਰਾਂਦਿਆਂ, ਸੁੰਦਰ ਮਹਿੰਦੀ ਡਿਜ਼ਾਈਨਾਂ ਅਤੇ ਮਨਮੋਹਕ ਸਜਾਵਟ ਨਾਲ ਸਜਿਆ ਹੋਇਆ ਨਜ਼ਰ ਆਇਆ। ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਗੀਤ, ਗਿੱਧਾ, ਭੰਗੜਾ ਅਤੇ ਹਾਸ-ਰਸ ਭਰਪੂਰ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਪੇਸ਼ਕਾਰੀਆਂ ਨੇ ਸਭ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਮਹਿੰਦੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਟਵਿੰਕਲ ਨੇ ਪਹਿਲਾ ਸਥਾਨ ਹਾਸਲ ਕੀਤਾ। ਅਸਮੀਨ ਕੌਰ ਨੂੰ ਪਹਿਲਾ ਰਨਰਅੱਪ ਅਤੇ ਜਸਮੀਤ ਸ਼ਰਮਾ ਨੂੰ ਦੂਜਾ ਰਨਰਅੱਪ ਐਲਾਨਿਆ ਗਿਆ। ਵਿਦਿਆਰਥਣਾਂ ਅਤੇ ਅਧਿਆਪਿਕਾਵਾਂ ਵੱਲੋਂ ਸੁੰਦਰ ਪੰਜਾਬੀ ਰਵਾਇਤੀ ਪਹਿਰਾਵਿਆਂ ਵਿਚ ਸ਼ਾਨਦਾਰ ਰੈਂਪ ਵਾਕ ਵੀ ਪੇਸ਼ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸ਼੍ਰੇਣੀਆਂ ਵਿੱਚ ਵਿਦਿਆਰਥਣਾਂ ਨੂੰ ਵਿਸ਼ੇਸ਼ ਖਿਤਾਬ ਦਿੱਤੇ ਗਏ। ਮਿਸ ਤੀਜ 2026 ਦਾ ਖਿਤਾਬ ਖੁਸ਼ੀ ਅਤੇ ਸਮਰੀਤ ਨੇ ਹਾਸਲ ਕੀਤਾ, ਜਦਕਿ ਮਿਸ ਤੀਜ ਰਨਰਅੱਪ ਦਾ ਖਿਤਾਬ ਅਸ਼ਮੀਤ ਕੌਰ ਅਤੇ ਸ੍ਰਿਸ਼ਟੀ ਨੇ ਜਿੱਤਿਆ। ਸੋਹਣੀ ਮੁਟਿਆਰ ਦਾ ਖਿਤਾਬ ਦਿਵਿਆ ਅਤੇ ਅੰਬਰਪ੍ਰੀਤ, ਮਿਸ ਮਜਾਜਣ ਨਵਜੋਤ ਕੌਰ ਅਤੇ ਮਹਿਕ, ਛਣ-ਛਣ ਕਰਦੀ ਝੰਕਾਰ ਮਨਮੀਤ ਕੌਰ, ਸੋਹਣਾ ਟਿੱਕਾ ਐਂਜਲ, ਸੁੰਦਰ ਪੰਜਾਬੀ ਜੁੱਤੀ ਹਰਸਿਮਰਤ ਕੌਰ, ਤੀਆਂ ਦੀ ਸ਼ਾਨ ਮਾਨਵਜੋਤ ਕੌਰ ਅਤੇ ਤਰਨਪ੍ਰੀਤ ਕੌਰ, ਬੈਸਟ ਪਰਾਂਦਾ ਸਿਮਰਨ ਅਤੇ ਮਿਸ ਪੰਜਾਬਣ ਨਵਦੀਪ ਕੌਰ ਤੇ ਜਸਮੀਤ ਸ਼ਰਮਾ ਨੇ ਹਾਸਲ ਕੀਤੀ। ਮਿਸ ਤੀਜ 2026 ਦਾ ਖਿਤਾਬ ਕੋਮਲਪ੍ਰੀਤ ਕੌਰ, ਰਨਰਅੱਪ ਜਸਵਿੰਦਰ ਕੌਰ, ਸੋਹਣੀ ਮੁਟਿਆਰ ਪਰਮਜੀਤ ਕੌਰ ਅਤੇ ਹਰਮੀਤ ਕੌਰ ਗਰੇਵਾਲ, ਮੈਕਸੀਮਮ ਚੂੜੀਆਂ ਵਿਚ ਸ਼ਵੇਤਾ, ਮਿਸ ਮਜਾਜਣ ਰਣਜੀਤ ਕੌਰ, ਛਣ-ਛਣ ਕਰਦੀ ਝੰਕਾਰ ਪੂਜਾ ਸ਼ਰਮਾ, ਸੋਹਣਾ ਟਿੱਕਾ ਮਨਪ੍ਰੀਤ ਕੌਰ, ਪੰਜਾਬੀ ਜੁੱਤੀ ਹਰਪ੍ਰੀਤ ਕੌਰ, ਤੀਆਂ ਦੀ ਸ਼ਾਨ ਸੋਨੀਆ, ਬੈਸਟ ਪਰਾਂਦਾ ਰਮਨਦੀਪ ਕੌਰ ਅਤੇ ਪੰਜਾਬਣ ਨਿਧੀ ਆਰੀਆ ਨੇ ਹਾਸਲ ਕੀਤੇ। ਸਕੂਲ ਦੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਵਿਦਿਆਰਥਣਾਂ ਅਤੇ ਅਧਿਆਪਿਕਾਂ ਦੀ ਉਤਸ਼ਾਹਪੁਰਵਕ ਹਿੱਸੇਦਾਰੀ ਦੀ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਨੇ ਸਾਰੀਆਂ ਵਿਦਿਆਰਥਣਾਂ ਅਤੇ ਅਧਿਆਪਿਕਾਂ ਨੂੰ ਹਰੀਆਲੀ ਤੀਜ ਦੀ ਵਧਾਈ ਦਿੱਤੀ।