ਭਗਵੰਤ ਮਾਨ ਦੇ ਦਿਲ ’ਚ ਲੋਕਾਂ ਦਾ ਦਰਦ : ਡੀਟੀਓ ਕਰਨ ਸਿੰਘ ਇਸ ਮੌਕੇ ਐੱਮਡੀਬੀ ਗਰੁੱਪ ਦੇ ਚੇਅਰਮੈਨ ਪੰਕਜ ਬਾਂਸਲ, ਪ੍ਰਵਾਸੀ ਪੰਜਾਬੀ ਸਮਾਜ-ਸੇਵੀ ਸੁਖਦੇਵ ਸਿੰਘ ਬੈਲਜੀਅਮ, ਐਡ. ਗੋਬਿੰਦ ਗਰਗ, ਸੁਰਿੰਦਰ ਕੁਮਾਰ ਪੈਂਦ, ਤੇਜਪਾਲ ਸ਼ਰਮਾ, ਗੁਰਪ੍ਰਤਾਪ ਸਿੰਘ ਹਰੀਕਾ, ਗੁਰਮੀਤ ਅਰੋੜਾ, ਰਘਬੀਰ ਚੰਦ ਪ੍ਰਧਾਨ ਸੀਮਿੰਟ ਐਸੋਸੀਏਸ਼ਨ ਪਾਤੜਾਂ, ਫਕੀਰ ਚੰਦ ਗੋਇਲ, ਰਾਕੇਸ਼ ਕੁਮਾਰ, ਸਰਪੰਚ ਜਰਨੈਲ ਸਿੰਘ ਜੈਲੀ, ਲਖਦੀਪ ਗੋਗਾ, ਜਗਦੇਵ ਸਿੰਘ ਸੰਧੂ, ਕੁਲਦੀਪ ਸਿੰਗਲਾ, ਤਰਸੇਮ ਚੰਦ ਸ਼ਰਮਾ, ਪ੍ਰੀਤ ਗਿੱਲ, ਗੁਰਪਿਆਰ ਸਿੰਘ ਹਰਿਆਊ, ਰਿੰਕੂ ਗੋਇਲ, ਸਨੀ ਸਿੰਗਲਾ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।
Publish Date: Sun, 09 Aug 2026 07:09 PM (IST)
Updated Date: Mon, 10 Aug 2026 11:31 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਡੀਟੀਓ ਕਰਨ ਸਿੰਘ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਸਥਾਨਕ ਵਿਕਟੋਰੀਆ ਇਨਕਲੇਵ ਵਿਖੇ ਲੋਕ ਮਿਲਣੀ ਕੀਤੀ ਗਈ। ਸੀਨੀਅਰ ਆਪ ਆਗੂ ਸੋਨੀ ਜਲੂਰ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਆਮ ਲੋਕਾਂ ਦੇ ਨਾਲ ਨਾਲ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਡੀਟੀਓ ਕਰਨ ਸਿੰਘ ਨੇ ਸਥਾਨਕ ਵਾਸੀਆਂ ਨੂੰ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ। ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਡੀਟੀਓ ਕਰਨ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਕਿਉਂਕਿ ਮੁੱਖ ਮੰਤਰੀ ਮਾਨ ਦੇ ਦਿਲ ਵਿੱਚ ਲੋਕਾਂ ਦਾ ਦਰਦ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਦੌਰਾਨ ਲੋਕਾਂ ਨੇ ਸ਼ਹਿਰ ਵਿੱਚ ਅਨਾਜ ਮੰਡੀ, ਪਾਰਕ ਅਤੇ ਹਸਪਤਾਲ ਬਣਾਉਣ ਦੀ ਮੰਗ ਨੂੰ ਉਭਾਰਿਆ ਜਿਸ ਤੇ ਉਨਾਂ ਭਰੋਸਾ ਦਿੱਤਾ ਕਿ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਲੂੰਬਾ ਪਰਿਵਾਰ ਸ਼ੁਰੂ ਤੋਂ ਹੀ ਸਾਫ ਸੁਥਰੀ ਰਾਜਨੀਤੀ ਕਰਦਾ ਆਇਆ ਹੈ ਅਤੇ ਰਾਜਨੀਤੀ ਦੇ ਖੇਤਰ ’ਚ ਵਿਚਰਦਿਆਂ ਸਾਫ ਸੁਥਰਾ ਪ੍ਰਸ਼ਾਸਨ ਦੇਣਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ। ਇਸ ਮੌਕੇ ਐੱਮਡੀਬੀ ਗਰੁੱਪ ਦੇ ਚੇਅਰਮੈਨ ਪੰਕਜ ਬਾਂਸਲ, ਪ੍ਰਵਾਸੀ ਪੰਜਾਬੀ ਸਮਾਜ-ਸੇਵੀ ਸੁਖਦੇਵ ਸਿੰਘ ਬੈਲਜੀਅਮ, ਐਡ. ਗੋਬਿੰਦ ਗਰਗ, ਸੁਰਿੰਦਰ ਕੁਮਾਰ ਪੈਂਦ, ਤੇਜਪਾਲ ਸ਼ਰਮਾ, ਗੁਰਪ੍ਰਤਾਪ ਸਿੰਘ ਹਰੀਕਾ, ਗੁਰਮੀਤ ਅਰੋੜਾ, ਰਘਬੀਰ ਚੰਦ ਪ੍ਰਧਾਨ ਸੀਮਿੰਟ ਐਸੋਸੀਏਸ਼ਨ ਪਾਤੜਾਂ, ਫਕੀਰ ਚੰਦ ਗੋਇਲ, ਰਾਕੇਸ਼ ਕੁਮਾਰ, ਸਰਪੰਚ ਜਰਨੈਲ ਸਿੰਘ ਜੈਲੀ, ਲਖਦੀਪ ਗੋਗਾ, ਜਗਦੇਵ ਸਿੰਘ ਸੰਧੂ, ਕੁਲਦੀਪ ਸਿੰਗਲਾ, ਤਰਸੇਮ ਚੰਦ ਸ਼ਰਮਾ, ਪ੍ਰੀਤ ਗਿੱਲ, ਗੁਰਪਿਆਰ ਸਿੰਘ ਹਰਿਆਊ, ਰਿੰਕੂ ਗੋਇਲ, ਸਨੀ ਸਿੰਗਲਾ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।