ਲੋਕਾਂ ਨੂੰ ਲੋਟੂ ਟੋਲੇ ਤੋਂ ਬਚਣ ਲਈ ਇੱਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ: ਅਮਿਤੋਜ ਮਾਨ ਲੋਕਾਂ ਨੂੰ ਲੋਟੂ ਟੋਲੇ ਤੋਂ ਬਚਣ ਲਈ ਇੱਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ: ਅਮਿਤੋਜ ਮਾਨ
Publish Date: Sun, 09 Aug 2026 05:23 PM (IST)
Updated Date: Sun, 09 Aug 2026 05:26 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਸਮਾਜ ਸੇਵੀ ਅਮਿਤੋਜ ਮਾਨ ਨੇ ਕਿਹਾ ਕਿ ਲੋਟੂ ਟੋਲੇ ਦੇ ਖਿਲਾਫ ਲੜਾਈ ਲੜਨ ਲਈ ਲੁੱਟੀਆਂ ਜਾਣ ਵਾਲੀਆਂ ਸਾਰੀਆਂ ਧਿਰਾਂ ਨੂੰ ਇੱਕ ਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਨਾਲ ਹੀ ਉਹਨਾਂ ਨੂੰ ਭਾਜ ਦਿੱਤੀ ਜਾ ਸਕਦੀ ਹੈ। ਉਹ ਦਿੜਬਾ ਵਿਖੇ ਬੀਐਡ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਇੱਕ ਰੋਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਦੇਸ਼ ਅੰਦਰ ਲੋਕਾਂ ਨੂੰ ਲੁੱਟਣ ਵਾਲੇ ਲੋਟੋ ਟੋਲੇ ਅੰਦਰੋਂ ਇੱਕ ਹਨ ਅਤੇ ਬਾਹਰੀ ਵਿਖਾਵਾ ਕਰਕੇ ਸਾਨੂੰ ਲੁੱਟਣ ਲਈਆਂ ਅੰਦਰੋਂ ਅੰਦਰੀ ਵਿਉਂਤਾ ਬਣਾਉਂਦੇ ਰਹਿੰਦੇ ਹਨ। ਉਹਨਾਂ ਇਹ ਵੀ ਭੁਲੇਖਾ ਦੂਰ ਕਰਦੇ ਹੋਏ ਕਿਹਾ ਕਿ ਉਹ ਸਾਨੂੰ ਦੇਖਣ ਨੂੰ ਵੱਖਰੋ ਵੱਖਰੇ ਅਤੇ ਆਪਸ ਦੇ ਵਿੱਚ ਲੜਦੇ ਨਜ਼ਰ ਆਉਂਦੇ ਹਨ ਜਦੋਂ ਕਿ ਜਨਤਾ ਨੂੰ ਲੁੱਟਣਾ ਹੁੰਦਾ ਹੈ ਤਾਂ ਸਾਰਿਆਂ ਦੀ ਨੀਤੀ ਇੱਕੋ ਹੀ ਹੈ ਉਹ ਇੱਕਜੁੱਟ ਹੋ ਕੇ ਜਨਤਾ ਨੂੰ ਲੁੱਟਦੇ ਹਨ। ਉਹਨਾਂ ਕਿਹਾ ਕਿ ਜੇਕਰ ਉਹ ਲੋਟੂ ਟੇਲਾ ਟੋਲਾ ਇੱਕ ਹੋ ਸਕਦਾ ਹੈ ਤਾਂ ਅਸੀਂ ਲੜਨ ਵਾਲੇ ਲੋਕ ਚਾਹੇ ਉਹ ਕਿਸੇ ਵੀ ਵਰਗ ਦੇ ਹੋਣ ਇਕੱਠੇ ਹੋ ਕੇ ਉਹਨਾਂ ਦੇ ਖਿਲਾਫ ਲੜਾਈ ਕਿਉਂ ਨਹੀਂ ਲੜਦੇ। ਜਦੋਂ ਤੱਕ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆਪਣੀ ਲੜਾਈ ਨਹੀਂ ਲੜਾਂਗੇ ਤਾਂ ਉਦੋਂ ਤੱਕ ਉਹ ਲੋਟੂ ਟੋਲਾ ਸਾਡੀ ਖੂਨ ਪਸੀਨੇ ਦੀ ਕਮਾਈ ਨੂੰ ਇਸੇ ਤਰ੍ਹਾਂ ਲੁੱਟਦਾ ਰਵੇਗਾ। ਉਹਨਾਂ ਕਿਹਾ ਕਿ ਦੇਸ਼ ਦਾ ਉਸਰਈਆ ਅਧਿਆਪਕ ਵਰਗ ਅੱਜ ਸੜਕਾਂ ਤੇ ਕਿਉਂ ਆ ਰਿਹਾ ਹੈ ਇਹ ਮੌਜੂਦਾ ਹਕੂਮਤ ਦਾ ਕਰਨ ਰਹੀਆਂ ਸਰਕਾਰਾਂ ਦੇ ਮੂੰਹ ਤੇ ਇੱਕ ਵੱਡੀ ਚਪੇੜ ਹੈ। ਪੰਜ ਸਾਲ ਬਾਅਦ ਲੋਕਾਂ ਚ ਆਉਂਦੇ ਹਨ ਅਤੇ ਵਾਅਦੇ ਕਰਦੇ ਹਨ ਹਨ ਪਰ ਜਦੋਂ ਕੁਰਸੀ ਦੇ ਬੈਠ ਜਾਂਦੇ ਹਨ ਤਾਂ ਲੋਕਾਂ ਨਾਲ ਹੱਥ ਮਿਲਾਉਣ ਤੋਂ ਵੀ ਡਰਦੇ ਹਨ। ਦੇ ਮਸਲੇ ਤਾਂ ਕੀ ਹੱਲ ਕਰਨੇ ਨੇ ਸਗੋਂ ਲੋਕਾਂ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਅੱਜ ਧਰਨੇ ਤੇ ਬੈਠੇ ਇਹ ਬੇਰੁਜ਼ਗਾਰ ਅਧਿਆਪਕ ਸਿਰਫ ਇਹ ਮੰਗ ਕਰ ਰਹੇ ਹਨ ਕਿ ਉਹਨਾਂ ਤੇ ਬੇਲੋੜੀ ਅਤੇ ਗੈਰ ਕਾਨੂੰਨੀ 55% ਦੀ ਲਾਈ ਗਈ ਸ਼ਰਤ ਨੂੰ ਖਤਮ ਕੀਤਾ ਜਾਵੇ ਜਿਸ ਨਾਲ ਕਰੀਬ 50 ਹਜਾਰ ਦੇ ਕਰੀਬ ਅਧਿਆਪਕਾਂ ਦਾ ਭਵਿੱਖ ਦਾ ਤੇ ਲੱਗਿਆ ਹੈ ਇਸ ਨਾਲ ਉਹਨਾਂ ਦੀ ਡਿਗਰੀ ਰੱਦੀ ਹੋਈ ਨਜ਼ਰ ਆ ਰਹੀ ਹੈ। ਜਦੋਂ ਕਿ ਬੀਐਡ ਕਰਵਾਉਣ ਵੇਲੇ ਸਿਰਫ 50% ਦੀ ਸ਼ਰਤ ਨਾਲ ਹੀ ਬੀਐਡ ਕਰਵਾਈ ਜਾਂਦੀ ਹੈ। ਤਾਂ ਫਿਰ ਭਰਤੀ ਸਮੇਂ 55 ਫੀਸਦੀ ਦੀ ਸ਼ਰਤ ਗੈਰ ਕਾਨੂੰਨੀ ਅਤੇ ਬੇਅਸੂਲੀ ਹੈ। ਉਹਨਾਂ ਅਧਿਆਪਕਾਂ ਦੇ ਇਸ ਸੰਘਰਸ਼ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤਾਂ ਹਮੇਸ਼ਾ ਹੀ ਉਹਨਾਂ ਦੇ ਨਾਲ ਰਹਿਣਗੇ ਅਤੇ ਜਦੋਂ ਵੀ ਕਿਤੇ ਉਹ ਸੱਦਣਗੇ ਤਾਂ ਮੂਹਰੇ ਹੋ ਕੇ ਉਹਨਾਂ ਦੀ ਲੜਾਈ ਲੜਨਗੇ।