ਬਿਜਲੀ ਬਿੱਲਾਂ ਤੋਂ ਪਰੇਸ਼ਾਨ ਲੋਕਾਂ ਨੇ ਸੰਧੂ ਮੁਸ਼ਕਲਾਂ ਕੀਤੀਆਂ ਸਾਂਝੀਆਂ ਬਿਜਲੀ ਬਿੱਲਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਗੌਰਵ ਸੰਧੂ ਅੱਗੇ ਰੱਖੀਆਂ ਮੁਸ਼ਕਲਾਂ
Publish Date: Thu, 29 Oct 2026 04:45 PM (IST)
Updated Date: Thu, 29 Oct 2026 04:46 PM (IST)
ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ: ਘਰੇਲੂ ਬਿਜਲੀ ਦੇ ਆਏ ਭਾਰੀ ਬਿੱਲਾਂ ਤੋਂ ਪਰੇਸ਼ਾਨ ਹਲਕਾ ਸਨੌਰ ਦੀਆਂ ਬੀਬੀਆਂ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਉਪ ਪ੍ਰਧਾਨ ਗੁਰਵਿੰਦਰ ਸਿੰਘ ਗੌਰਵ ਸੰਧੂ ਨਾਲ ਉਨ੍ਹਾਂ ਦੇ ਸਨੌਰ ਸਥਿਤ ਦਫ਼ਤਰ ਵਿਖੇ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਬੀਬੀਆਂ ਨੇ ਦੱਸਿਆ ਕਿ ਪਹਿਲੇ ਛੇ ਮਹੀਨਿਆਂ ਦੌਰਾਨ ਬਿਜਲੀ ਦੇ ਬਿੱਲ ਨਹੀਂ ਆਏ, ਪਰ ਪਿਛਲੇ ਮਹੀਨੇ ਅਚਾਨਕ 20 ਹਜ਼ਾਰ ਤੋਂ ਲੈ ਕੇ 65 ਹਜ਼ਾਰ ਰੁਪਏ ਤੱਕ ਦੇ ਬਿੱਲ ਆਉਣ ਕਾਰਨ ਉਨ੍ਹਾਂ ਲਈ ਇੰਨੀ ਵੱਡੀ ਰਕਮ ਅਦਾ ਕਰਨੀ ਮੁਸ਼ਕਲ ਹੋ ਗਈ ਹੈ। ਇਸ ਮੌਕੇ ਗੌਰਵ ਸੰਧੂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਸੰਬੰਧਿਤ ਐੱਸਡੀਓ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਬਿਜਲੀ ਦੇ ਭਾਰੀ ਬਿੱਲਾਂ ਸਬੰਧੀ ਬੀਬੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਨੂੰ ਰਾਹਤ ਦੇਣ ਦਾ ਮਸਲਾ ਉਠਾਇਆ। ਗੱਲਬਾਤ ਦੌਰਾਨ ਐੱਸ.ਡੀ.ਓ. ਵੱਲੋਂ ਬਿੱਲ ਮੁਆਫ਼ ਕਰਵਾਉਣ ਲਈ ਯਤਨ ਕਰਨ ਦਾ ਭਰੋਸਾ ਦਿੱਤਾ ਗਿਆ, ਜਦਕਿ ਇਹ ਵੀ ਦੱਸਿਆ ਗਿਆ ਕਿ ਸੰਬੰਧਿਤ ਖਪਤਕਾਰਾਂ ਦੀ ਮੁਆਫ਼ੀ ਦਰਜ ਨਹੀਂ ਹੋਈ ਅਤੇ ਇਸ ਲਈ ਆਧਾਰ ਕਾਰਡ ਦਿਖਾ ਕੇ ਮੁਆਫ਼ੀ ਦਰਜ ਕਰਵਾਉਣੀ ਪਵੇਗੀ। ਗੌਰਵ ਸੰਧੂ ਨੇ ਬੀਬੀਆਂ ਨੂੰ ਭਰੋਸਾ ਦਵਾਇਆ ਕਿ ਕਾਂਗਰਸ ਪਾਰਟੀ ਹਲਕਾ ਸਨੌਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਦੇ ਨਾਲ ਖਡ਼੍ਹੀ ਹੈ ਅਤੇ ਜਦੋਂ ਤੱਕ ਪ੍ਰਭਾਵਿਤ ਖਪਤਕਾਰਾਂ ਨੂੰ ਬਿਜਲੀ ਦੇ ਭਾਰੀ ਬਿੱਲਾਂ ਤੋਂ ਰਾਹਤ ਨਹੀਂ ਮਿਲ ਜਾਂਦੀ, ਉਨ੍ਹਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।