- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲੇ ਦੇ ਖਿਡਾਰੀਆਂ ਨੇ ਜਿਮਨਾਸਟਿਕ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਦੇ ਤਹਿਤ ਜਿਮਨਾਸਟਿਕ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ 18 ਅਕਤੂਬਰ ਤੋਂ 23 ਅਕਤੂਬਰ ਤੱਕ ਕਰਵਾਏ ਗਏ। ਜਿਮਨਾਸਟਿਕ ਟੂਰਨਾਮੈਂਟ ਦੇ ਕਨਵੀਨਰ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਖਿਡਾਰੀਆਂ ਨੇ ਜਿਮਨਾਸਟਿਕ ’ਚ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।ਅੰਡਰ 14 ਆਰਟਿਸਟਿਕ ਲੜਕੀਆਂ ’ਚ ਕਾਮੀਆਂ ਨੇ ਪਹਿਲਾ, ਪ੍ਰਭਮਿਹਰ ਨੇ ਟੇਬਲ ਵਾਲਟ ਵਿਚ ਪਹਿਲਾ,ਅਨੰਨਿਆਂ ਨੇ ਬੈਲਸਿੰਗ ਬੀਮ ਤੇ ਪਹਿਲਾ, ਯਸ਼ਿਕਾ ਨੇ ਫਲੋਰ ਤੇ ਪਹਿਲਾ, ਅੰਡਰ-14 ਲੜਕਿਆਂ ’ਚ ਰਿਸ਼ਵ ਨੇ ਫਲੋਰ ’ਚ ਪਹਿਲਾ, ਅਗਮਜੋਤ ਤੇ ਪੰਰਾਜਲ ਦਾ ਪਾਮਲ ਤੇ ਪਹਿਲਾ,ਅੰਡਰ-17 ਆਰਟਿਸਟਿਕ ਲੜਕੀਆਂ ’ਚ ਮਾਹੀ ਨੇ ਅਨਈਵਨ ਬਾਰ ਤੇ ਪਹਿਲਾਂ,ਅੰਡਰ-21 ਲੜਕਿਆਂ ’ਚ ਪਾਰਥ ਭੱਲਾ ਨੇ ਹੋਰਸ ਤੇ ਪਹਿਲਾ,ਪਿਉਸ਼ ਸ਼ਰਮਾ ਨੇ ਦੂਜਾ, ਰਿੰਗਸ ਦੇ ਉੱਪਰ ਸਾਹਿਲ ਨੇ ਦੂਜਾ,ਪਾਰਥ ਟੇਬਲ ਨੇ ਵਾਲਟ ’ਚ ਦੂਜਾ, ਮਾਨ ਸਿੰਘ ਨੇ ਹਾਈ ਬਾਰ ਤੇ ਦੂਜਾ, ਅੰਡਰ-21 ਲੜਕੀਆਂ ਦੇ ਵਿੱਚ ਆਭਾ ਨੇ ਟੇਬਲ ਵਾਲਟ 'ਚ ਪਹਿਲਾ, ਪੂਜਾ ਨੇ ਬੈਲਸਿੰਗ ਬੀਮ ਤੇ ਪਹਿਲਾ,ਸੁਖਨੂਰ ਨੇ ਫਲੋਰ ਤੇ ਪਹਿਲਾ,ਅੰਡਰ 21 ਤੋਂ 30 ਲੜਕੀਆਂ ’ਚ ਰਵਿੰਦਰ ਨੇ ਫਲੋਰ 'ਚ ਪਹਿਲਾ, ਅਰਸ਼ਦੀਪ ਨੇ ਪਾਮਲ ਤੇ ਪਹਿਲਾ,ਆਰਟਿਸਟਿਕ ਲੜਕੀਆਂ ’ਚ ਅਨਾਮਿਕਾ ਨੇ ਟੇਬਲ ਵਾਲਟ 'ਚ ਪਹਿਲਾ, ਰਸਿਕਾ ਨੇ ਅਨਈਵਨ ਬਾਰ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ।ਡੀਐਸਓ ਨਵਜੋਤ ਸਿੰਘ ਧਾਲੀਵਾਲ ਤੇ ਏਆਈਜੀ ਵਿਜੀਲੈਂਸ ਵਿਕਾਸ ਸੱਬਰਵਾਲ ਅਤੇ ਐਸਐਚਓ ਜੈਦੀਪ ਸ਼ਰਮਾ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਪੋਰਟਸ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰਦੀਪ ਕੌਰ,ਕੋ-ਕਨਵੀਨਰ ਸ਼ੈਲਜਾ,ਗੁਰਮੀਤ ਕੌਰ ਕੋਚ,ਰੇਨੂ ਕੌਸ਼ਲ,ਗੰਗਾ ਰਾਣੀ,ਬਲਜੀਤ ਕੌਰ,ਕਿਰਨਜੀਤ ਕੌਰ,ਮਨੋਜ ਕੁਮਾਰ ਕੋਚ,ਕਪਿਲ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।