- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੱਕਰਵਾਰ ਦੇਰ ਰਾਤ ਘੱਗਾ ਨੇੜੇ ਜੰਮੂ-ਕੱਟੜਾ ਹਾਈਵੇ ’ਤੇ ਮਾਲ ਦੇ ਭਰੇ ਟਰਾਲੇ ਦੀ ਇਕ ਹੋਰ ਟਰਾਲੇ ਨਾਲ ਟੱਕਰ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਭਾਰਤ ਭੂਸ਼ਣ ਗੋਇਲ/ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਸਮਾਣਾ/ਪਾਤੜਾਂ : ਸ਼ੱਕਰਵਾਰ ਦੇਰ ਰਾਤ ਘੱਗਾ ਨੇੜੇ ਜੰਮੂ-ਕੱਟੜਾ ਹਾਈਵੇ ’ਤੇ ਮਾਲ ਦੇ ਭਰੇ ਟਰਾਲੇ ਦੀ ਇਕ ਹੋਰ ਟਰਾਲੇ ਨਾਲ ਟੱਕਰ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਘੱਗਾ ਥਾਣਾ ਦੇ ਏਐਸਆਈ ਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਜੰਟ ਸਿੰਘ (30) ਵਾਸੀ ਅਲੀਕੇ ਝੁੰਗੀਆਂ (ਫਿਰੋਜ਼ਪੁਰ) ਦੇ ਭਰਾ ਗੁਰਸੇਵਕ ਸਿੰਘ ਅਨੁਸਾਰ ਉਸ ਦੇ ਭਰਾ ਦੇ ਨਾਲ ਆਸ਼ੂ (18) ਵਾਸੀ ਪਿੰਡ ਹਾਸਮ ਸੰਦਾ (ਫਿਰੋਜ਼ਪੁਰ) ਕੰਡਕਟਰ ਦਾ ਕੰਮ ਕਰਦਾ ਸੀ। ਬੀਤੇ ਕੱਲ੍ਹ ਦੋਵੇਂ ਟਰਾਲੇ ਵਿਚ ਪੱਛਮੀ ਬੰਗਾਲ ਤੋਂ ਸਾਮਾਨ ਲੋਡ ਕਰ ਕੇ ਡਮਟਾਲ (ਹਿਮਾਚਲ) ਲਈ ਜਾ ਰਹੇ ਸੀ।
ਜਦੋਂ ਉਹ ਕਰੀਬ ਇਕ ਵਜੇ ਜੰਮੂ-ਕੱਟੜਾ ਹਾਈਵੇ ’ਤੇ ਟੋਲ ਪਲਾਜ਼ਾ ਘੱਗਾ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਟਰਾਲਾ ਅੱਗੇ ਖੜ੍ਹੇ ਇਕ ਹੋਰ ਟਰਾਲਾ ਵਿੱਚ ਜਾ ਵੱਜਾ। ਸੜਕ ’ਤੇ ਖੜ੍ਹਾ ਚਾਲਕ ਟੱਕਰ ਤੋਂ ਬਾਅਦ ਟਰਾਲਾ ਭਜਾ ਕੇ ਲੈ ਗਿਆ। ਹਾਦਸੇ ਵਿਚ ਆਸ਼ੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦਾ ਭਰਾ ਗੁਰਜੰਟ ਸਿੰਘ ਟਰਾਲੇ ਦੇ ਕੈਬਿਨ ਵਿੱਚ ਬੁਰੀ ਤਰਾਂ ਫਸ ਗਿਆ ਜਿਸ ਨੁੰ ਕਈ ਘੰਟਿਆ ਦੀ ਜਦੋਂ ਜਹਿਦ ਤੋਂ ਬਾਅਦ ਜੇਸੀਵੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਪਰ ਉਸ ਸਮੇਂ ਤੱਕ ਉਸ ਦੀ ਵੀ ਮੌਤ ਹੋ ਚੁੱਕੀ ਸੀ। ਟਰਾਲੇ ਅੱਗੇ ਜਾ ਰਹੇ ਇਕ ਹੋਰ ਟਰਾਲੇ ਦੇ ਡਰਾਈਵਰ ਦੇ ਕੰਡਕਟਰ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰਜੰਟ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਜਦੋਂ ਕਿ ਆਸ਼ੂ ਹਾਲੇ ਕੁਆਰਾ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ਾ ਪਰਿਵਾਰ ਹਵਾਲੇ ਕਰ ਦਿੱਤੀਆਂ ਗਈਆਂ।