- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਦੇਰ ਰਾਤ ਸਮਾਣਾ-ਭਵਾਨੀਗੜ੍ਹ, ਸੜਕ ਤੇ ਸਥਿਤ ਪਿੰਡ ਫਤਿਹਗੜ੍ਹ ਛੰਨਾ ਨਜਦੀਕ ਸੜਕ ਤੇ ਖੜੀ ਭੰਗ ਦੀ ਭਰੀ ਟਰਾਲੀ ਤੇ ਕਾਰ ਦੀ ਟੱਕਰ ਵਿੱਚ ਦੋ ਨੌਜਵਾਨਾ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਮ੍ਰਿਤਕਾ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਤੇ ਗੰਭੀਰ ਜਖਮੀ ਨੂੰ ਇਲਾਜ ਲਈ ਪਟਿਆਲਾ ਦੇ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ: ਐਤਵਾਰ ਦੇਰ ਰਾਤ ਸਮਾਣਾ-ਭਵਾਨੀਗੜ੍ਹ, ਸੜਕ ਤੇ ਸਥਿਤ ਪਿੰਡ ਫਤਿਹਗੜ੍ਹ ਛੰਨਾ ਨਜਦੀਕ ਸੜਕ ਤੇ ਖੜੀ ਭੰਗ ਦੀ ਭਰੀ ਟਰਾਲੀ ਤੇ ਕਾਰ ਦੀ ਟੱਕਰ ਵਿੱਚ ਦੋ ਨੌਜਵਾਨਾ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਮ੍ਰਿਤਕਾ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਤੇ ਗੰਭੀਰ ਜਖਮੀ ਨੂੰ ਇਲਾਜ ਲਈ ਪਟਿਆਲਾ ਦੇ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਜਾਣਕਾਰੀ ਅਨੁਸਾਰ ਪਿੰਡ ਫਤਿਹਗੜ੍ਹ ਛੰਨਾ ਦੇ ਚਮਕੌਰ ਸਿੰਘ (23) ਪੁੱਤਰ ਨੱਛਤਰ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਤੇ ਅਮਰਿੰਦਰ ਸਿੰਘ ਪੁੱਤਰ ਭੀਮ ਸਿੰਘ ਰਾਤ ਸਮੇਂ ਨਜਦੀਕੀ ਕਿਸੇ ਹੋਟਲ ਤੋਂ ਖਾਣਾ ਖਾਣ ਤੋਂ ਬਾਅਦ ਜਦੋਂ ਕਾਰ ਵਿਚ ਸਵਾਰ ਹੋ ਕੇ ਵਾਪਿਸ ਪਿੰਡ ਆ ਰਹੇ ਸਨ ਕਿ ਪਿੰਡ ਫਤਿਹਗੜ੍ਹ ਛੰਨਾਂ ਨਜਦੀਕ ਪਹੁੰਚਣ ਤੇ ਸੜਕ ਤੇ ਖੜ੍ਹੀ ਭੰਗੂ ਦੀ ਭਰੀ ਟਰਾਲੀ ਤੇ ਕਾਰ ਦੀ ਟੱਕਰ ਹੋ ਗਈ ਜਿਸ ਵਿੱਚ ਕਾਰ ਵਿੱਚ ਸਵਾਰ ਤਿੰਨੇ ਨੌਜਵਾਨ ਗੰਭੀਰ ਜਖਮੀ ਹੋ ਗਏ ਜਿਨ੍ਹਾ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾ ਨੇ ਚਮਕੌਰ ਸਿੰਘ ਤੇ ਦਿਲਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਅਮਰਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ।
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਚਮਕੌਰ ਸਿੰਘ ਹਾਲੇ ਕੁਆਰਾ ਸੀ ਤੇ ਉਸ ਦੇ ਇਕ ਭਰਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਪਿੱਛੇ ਸਿਰਫ ਉਸ ਦੀ ਮਾਤਾ ਹੈ ਜਦੋਂ ਕਿ ਦਿਲਪ੍ਰੀਤ ਸਿੰਘ ਦਾ ਤਿੰਨ ਸਾਲ ਪਹਿਲਾ ਹੀ ਵਿਆਹ ਹੋਇਆ ਸੀ ਤੇ ਉਸ ਦੀ ਘਰਵਾਲੀ ਕਨੇਡਾ ਵਿਖੇ ਰਹਿ ਰਹੀ ਹੈ। ਹਾਦਸੇ ਤੋਂ ਬਾਅਦ ਟਰਕੈਟਰ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਦੋਵੇਂ ਮ੍ਰਿਤਕਾ ਦੇ ਜਨਮ ਵਿੱਚ ਸਿਰਫ ਇਕ ਦਿਨ ਦਾ ਫਰਕ ਹੈ। ਗਾਜੇਵਾਸ ਪੁਲਿਸ ਚੌਕੀ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਅਮਰਿੰਦਰ ਸਿੰਘ ਦੇ ਬਿਆਨਾਂ ਤੇ ਟਰੈਕਟਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਵਾਹਨ ਆਪਣੇ ਕਬਜੇ ਵਿੱਚ ਲੈਕੇ ਪੋਸਟਮਾਰਟਮ ਤੋਂ ਬਾਅਦ ਲਾਸ਼ਾ ਪਰਿਵਾਰ ਹਵਾਲੇ ਕਰ ਦਿੱਤੀਆਂ।