- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿੱਪਰ ਚਲਾਉਂਦੇ ਸਮੇਂ ਗੱਡੀ ਪਲਟ ਗਈ ਤਾਂ ਮਾਲਕ ਨੂੰ ਏਨਾ ਗੁੱਸਾ ਆਇਆ ਕਿ ਉਸ ਨੇ ਟਿੱਪਰ ਚਾਲਕ ਆਪਣੇ ਕੁੱਤੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ। ਇਥੇ ਹੀ ਬਸ ਨਹੀਂ ਸਗੋਂ ਡਰਾਇਵਰ ਦੇ ਲੱਤਾਂ ਵੀ ਮਾਰੀਆਂ ਤੇ ਜੀਜਾ ਕਹਿਣ ਲਈ ਮਜਬੂਰ ਕੀਤਾ ਗਿਆ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਟਿੱਪਰ ਚਲਾਉਂਦੇ ਸਮੇਂ ਗੱਡੀ ਪਲਟ ਗਈ ਤਾਂ ਮਾਲਕ ਨੂੰ ਏਨਾ ਗੁੱਸਾ ਆਇਆ ਕਿ ਉਸ ਨੇ ਟਿੱਪਰ ਚਾਲਕ ਆਪਣੇ ਕੁੱਤੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ। ਇਥੇ ਹੀ ਬਸ ਨਹੀਂ ਸਗੋਂ ਡਰਾਇਵਰ ਦੇ ਲੱਤਾਂ ਵੀ ਮਾਰੀਆਂ ਤੇ ਜੀਜਾ ਕਹਿਣ ਲਈ ਮਜਬੂਰ ਕੀਤਾ ਗਿਆ। ਮਾਮਲਾ ਇੱਥੇ ਹੀ ਨਹੀਂ ਰੁਕਦਾ, ਡਰਾਈਵਰ ਨੂੰ ਕੁੱਤੇ ਦੇ ਪਿੰਜਰੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ, ਜਿਸ ਤੋਂ ਬਾਅਦ ਉਸ ਨੂੰ ਪੈਰਾਂ ’ਤੇ ਡਿੱਗ ਕੇ ਮਾਫ਼ੀ ਮੰਗਣ ਅਤੇ ਆਪਣੀ ਭੈਣ ਨੂੰ ਮਾਲਕਾਂ ਦੇ ਗ਼ਲਤ ਇਰਾਦਿਆਂ ਨੂੰ ਪੂਰਾ ਕਰਨ ਲਈ ਸੌਂਪਣ ਦੀ ਗੱਲ ਕਹਿ ਕੇ ਜ਼ਲੀਲ ਕੀਤਾ ਜਾਂਦਾ ਹੈ।
ਇਸ ਤੋਂ ਬਾਅਦ ਪੁਲਿਸ ਥਾਣੇ ਜਾ ਕੇ ਮਾਲਕਾਂ ਦੇ ਹੱਕ ਵਿਚ ਉਨ੍ਹਾਂ ਦੇ ਕਹੇ ਮੁਤਾਬਕ ਬਿਆਨ ਦੇਣ ਲਈ ਧਮਕਾਉਂਦਿਆਂ ਚੱਪਲਾਂ ਅਤੇ ਜੁੱਤੀਆਂ ਸਿਰ ’ਚ ਮਾਰੀਆਂ ਗਈਆਂ। ਇੰਟਰਨੈੱਟ ਮੀਡੀਆ ’ਤੇ ਬੁੱਧਵਾਰ ਨੂੰ ਵਾਇਰਲ ਹੋਈ ਇਸ ਵੀਡੀਓ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਹੈ।
ਫੇਸਬੁੱਕ ’ਤੇ ਅਪਲੋਡ ਹੋਣ ਤੋਂ ਬਾਅਦ ਵਾਇਰਲ ਹੋਈ ਇਸ ਵੀਡੀਓ ਵਿਚ ਬੋਲਣ ਵਾਲੇ ਵੱਲੋਂ ਪਟਿਆਲਾ ਦੀ ਟਿੱਪਰ ਕੰਪਨੀ ਦੇ ਮਾਲਕ ਦਾ ਜ਼ਿਕਰ ਕੀਤਾ ਜਾਂਦਾ ਹੈ। ਇਹੀ ਨਹੀਂ ਦਾਅਵਾ ਕੀਤਾ ਗਿਆ ਹੈ ਕਿ ਇਹ ਡਰਾਈਵਰ ਵੀ ਇਸੇ ਕੰਪਨੀ ਦਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਟਿੱਪਰ ਮਾਲਕ ਅਤੇ ਡਰਾਈਵਰ ਵਿਚਕਾਰ ਪਿਛਲੇ ਦਿਨੀਂ ਹੋਏ ਝਗੜੇ ਦਾ ਮਾਮਲਾ ਪਟਿਆਲਾ ਅਨਾਜ ਮੰਡੀ ਥਾਣੇ ਵਿਚ ਪਹੁੰਚਿਆ ਜ਼ਰੂਰ ਸੀ, ਪਰ ਅਜਿਹੀ ਵੀਡੀਓ ਹੁਣ ਉਨ੍ਹਾਂ ਤੱਕ ਪਹੁੰਚੀ ਹੈ। ਐੱਸ.ਐੱਸ.ਪੀ. ਪਟਿਆਲਾ ਆਈ.ਪੀ.ਐੱਸ. ਹਰਮਨਦੀਪ ਹਾਂਸ ਨੇ ਕਿਹਾ ਕਿ ਵੀਡੀਓ ਫੁਟੇਜ ਉਨ੍ਹਾਂ ਕੋਲ ਪਹੁੰਚ ਚੁੱਕੀ ਹੈ, ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਾਇਰਲ ਵੀਡੀਓ ਵਿਚ ਟਿੱਪਰ ਮਾਲਕਾਂ ਸਮੇਤ ਪੰਜ ਤੋਂ ਛੇ ਲੋਕ ਦਿਖਾਈ ਦਿੰਦੇ ਹਨ, ਜਿਨ੍ਹਾਂ ਦਾ ਦੋਸ਼ ਹੈ ਕਿ ਡਰਾਈਵਰ ਅਤੇ ਤਿੰਨ ਹੋਰ ਵਿਅਕਤੀਆਂ ਨੇ ਕਿਸੇ ਤਰ੍ਹਾਂ ਦਾ ਨਸ਼ਾ ਕੀਤਾ ਹੋਇਆ ਸੀ। ਇਸ ਵਜ੍ਹਾ ਕਰਕੇ ਟਿੱਪਰ ਪਲਟਾ ਦਿੱਤਾ ਅਤੇ ਭਾਰੀ ਨੁਕਸਾਨ ਕਰ ਦਿੱਤਾ। ਮਾਮਲੇ ਵਿਚ ਡਰਾਈਵਰ ਨੂੰ ਸਬਕ ਸਿਖਾਉਣ ਲਈ ਕੁੱਤੇ ਦੇ ਪਿੰਜਰੇ ਵਿਚ ਬੰਦ ਕਰਨ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।
ਉਸ ਨੂੰ ਟਿੱਪਰ ਮਾਲਕਾਂ ਨੂੰ ਜੀਜਾ ਕਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਭੈਣ ਨੂੰ ਮਾਲਕਾਂ ਅੱਗੇ ਪੇਸ਼ ਕਰਨ ਦੀਆਂ ਇਤਰਾਜ਼ਯੋਗ ਗੱਲਾਂ ਕਰਦਿਆਂ ਉਸ ਨੂੰ ਪੈਰਾਂ ਵਿਚ ਸੁੱਟ ਕੇ ਮਾਫ਼ੀ ਮੰਗਵਾਈ ਜਾਂਦੀ ਹੈ। ਇੰਨਾ ਹੀ ਨਹੀਂ, ਜ਼ਲੀਲ ਕਰਦਿਆਂ ਪੁਲਿਸ ਕੋਲ ਆਪਣੇ ਹੱਕ ਵਿਚ ਬਿਆਨ ਦੇਣ ਲਈ ਦਬਾਅ ਬਣਾ ਕੇ ਉਸ ਨੂੰ ਚੱਪਲਾਂ ਨਾਲ ਕੁੱਟਿਆ ਜਾ ਰਿਹਾ ਹੈ ਅਤੇ ਵੀਡੀਓ ਦੀ ਸ਼ੁਰੂਆਤ ਵਿਚ ਹੀ ਟਿੱਪਰ ਕੰਪਨੀ ਦਾ ਨਾਂ ਲਿਆ ਜਾ ਰਿਹਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗਿਆ ਇਨਸਾਫ਼ ਫੇਸਬੁੱਕ ਪੇਜ ’ਤੇ ਇਸ ਡਰਾਈਵਰ ਨਾਲ ਹੋਏ ਤਸ਼ੱਦਦ ਦੀ ਵੀਡੀਓ ਅਪਲੋਡ ਕਰਦਿਆਂ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਇਲਾਵਾ ਐੱਸ.ਐੱਸ.ਪੀ. ਪਟਿਆਲਾ ਅਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।