- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਵਾਲਿਆਂ ਨੇ ਜਦੋਂ ਵਿਦਿਆਰਥੀ ਭੂਸ਼ਨਦੀਪ ਨੂੰ ਫੋਨ ਕੀਤਾ ਤਾਂ ਘਬਰਾ ਕੇ ਉਸ ਨੇ ਮੋਟਰਸਾਈਕਲ ਤੋਂ ਉਤਰ ਕੇ ਸਵਾਜਪੁਰ ਕਕਰਾਲਾ ਨੇੜੇ ਨਹਿਰ ’ਚ ਛਾਲ ਮਾਰ ਦਿੱਤੀ। ਨਹਿਰ ’ਚ ਛਾਲ ਮਾਰਨ ਮਗਰੋਂ ਲਾਪਤਾ ਹੋਏ 18 ਸਾਲਾ ਵਿਦਿਆਰਥੀ ਭੂਸ਼ਨਦੀਪ ਵਾਸੀ ਸਰਾਂ ਗੁੱਜਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਕੂਲ ਬੰਕ ਕਰਨ ਮਗਰੋਂ ਜੇਬੀਐੱਸ ਸਕੂਲ ਬ੍ਰਾਹਮਣਮਾਜਰਾ ’ਚ ਪੜ੍ਹਦੇ ਬਾਰ੍ਹਵੀਂ ਜਮਾਤ ਦੇ ਤਿੰਨ ਵਿਦਿਆਰਥੀ ਫ਼ਿਲਮ ਦੇਖਣ ਚਲੇ ਗਏ ਤੇ ਬਾਅਦ ’ਚ ਉਹ ਬਾਹਰ ਘੁੰਮਦੇ ਰਹੇ। ਦੂਜੇ ਪਾਸੇ ਸਕੂਲ ਵੱਲੋਂ ਘਰ ਫ਼ੋਨ ਕਰ ਦਿੱਤਾ ਗਿਆ ਕਿ ਤਿੰਨੋਂ ਵਿਦਿਆਰਥੀ ਸਕੂਲ ਨਹੀਂ ਪਹੁੰਚੇ ਹਨ। ਪਰਿਵਾਰ ਵਾਲਿਆਂ ਨੇ ਜਦੋਂ ਵਿਦਿਆਰਥੀ ਭੂਸ਼ਨਦੀਪ ਨੂੰ ਫੋਨ ਕੀਤਾ ਤਾਂ ਘਬਰਾ ਕੇ ਉਸ ਨੇ ਮੋਟਰਸਾਈਕਲ ਤੋਂ ਉਤਰ ਕੇ ਸਵਾਜਪੁਰ ਕਕਰਾਲਾ ਨੇੜੇ ਨਹਿਰ ’ਚ ਛਾਲ ਮਾਰ ਦਿੱਤੀ। ਨਹਿਰ ’ਚ ਛਾਲ ਮਾਰਨ ਮਗਰੋਂ ਲਾਪਤਾ ਹੋਏ 18 ਸਾਲਾ ਵਿਦਿਆਰਥੀ ਭੂਸ਼ਨਦੀਪ ਵਾਸੀ ਸਰਾਂ ਗੁੱਜਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਦੋ ਨੌਜਵਾਨ ਕਮਲ ਨਾਂ ਦੇ ਹਨ, ਜੋ ਬਾਹਰ ਹੀ ਰੁਕ ਗਏ ਸਨ। ਘਟਨਾ ਤੋਂ ਤੁਰੰਤ ਬਾਅਦ ਥਾਣਾ ਪਸਿਆਣਾ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਥਾਣਾ ਪਸਿਆਣਾ ਦੇ ਮੁਖੀ ਗੁਰਪ੍ਰੀਤ ਸਮਰਾਓ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੋਤਾਖੋਰਾਂ ਦੀ ਦਸ ਮੈਂਬਰੀ ਟੀਮ ਲਾਪਤਾ ਭੂਸ਼ਨਦੀਪ ਦੀ ਭਾਲ ਕਰ ਰਹੀ ਹੈ ਪਰ ਦੇਰ ਸ਼ਾਮ ਤੱਕ ਕੋਈ ਸੁਰਾਗ਼ ਨਹੀਂ ਲੱਗ ਸਕਿਆ ਸੀ।
ਪੁਲਿਸ ਨੇ ਦੂਜੇ ਦੋਵਾਂ ਨੌਜਵਾਨਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਸਕੂਲ ਬੰਕ ਕਰਨ ਦੀ ਗੱਲ ਕਬੂਲੀ। ਫ਼ਿਲਹਾਲ ਲਾਪਤਾ ਭੂਸ਼ਨਦੀਪ ਦੀ ਭਾਲ ਜਾਰੀ ਹੈ।