Patiala News : ਕਮਰੇ ਦਾ ਲੈਂਟਰ ਡਿੱਗਿਆ, ਦੋ ਮਜ਼ਦੂਰਾਂ ਦੀ ਮੌਤ; ਮਾਲਕ ਮਕਾਨ ਸਮੇਤ ਚਾਰ ਜ਼ਖ਼ਮੀ
ਪਿੰਡ ਲੌਂਗ ਵਿੱਚ ਇੱਕ ਮਕਾਨ ਬਣਾਉਣ ਸਮੇਂ ਕਮਰੇ ਦਾ ਲੈਂਟਰ ਡਿੱਗ ਗਿਆ ਜਿਸ ਦੇ ਹੇਠਾਂ ਆਉਣ ਕਰਕੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ ਮਕਾਨ ਮਾਲਕ ਸਮੇਤ ਕੁੱਲ ਚਾਰ ਜ਼ਖ਼ਮੀ ਵੀ ਹੋਏ ਹਨ।
Publish Date: Mon, 23 Feb 2026 10:23 PM (IST)
Updated Date: Mon, 23 Feb 2026 10:26 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਿੰਡ ਲੌਂਗ ਵਿੱਚ ਇੱਕ ਮਕਾਨ ਬਣਾਉਣ ਸਮੇਂ ਕਮਰੇ ਦਾ ਲੈਂਟਰ ਡਿੱਗ ਗਿਆ ਜਿਸ ਦੇ ਹੇਠਾਂ ਆਉਣ ਕਰਕੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ ਮਕਾਨ ਮਾਲਕ ਸਮੇਤ ਕੁੱਲ ਚਾਰ ਜ਼ਖ਼ਮੀ ਵੀ ਹੋਏ ਹਨ।
ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਲੌਂਗ ਵਾਸੀ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਬਲਦੇਵ ਸਿੰਘ ਦੇ ਮਕਾਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਇਸੇ ਦੌਰਾਨ ਹੀ ਇੱਕ ਕਮਰੇ ਦਾ ਲੈਟਰ ਅਚਾਨਕ ਡਿੱਗ ਗਿਆ ਜਿਸ ਕਰਕੇ ਇੱਥੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਜਦੋਂ ਕਿ ਮਕਾਨ ਮਾਲਕ ਬਲਦੇਵ ਸਿੰਘ, ਉਸ ਦਾ ਪੁੱਤਰ ਅਤੇ ਦੋ ਹੋਰ ਮਜ਼ਦੂਰ ਜ਼ਖ਼ਮੀ ਹੋ ਗਏ ਹਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਜਾਇਜ਼ਾ ਲਿਆ ਗਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।