- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਇਸ ਰਾਜ ਵਿੱਚ ਸਾਉਣੀ ਰੁੱਤ ਦੀਆਂ ਪ੍ਰਮੁੱਖ ਫਸਲਾਂ ਵਿੱਚੋਂ ਝੋਨਾ ਸਭ ਤੋਂ ਅਹਿਮ ਹੈ। ਝੋਨੇ ਦੀ ਫਸਲ ਪਾਣੀ ਤੇ ਨਿਰਭਰ ਕਰਦੀ ਹੈ। ਸਾਉਣ ਦਾ ਮਹੀਨੇ ਨੂੰ ਬਰਸਾਤਾਂ ਦਾ ਮਹੀਨਾ ਮੰਨਿਆ ਜਾਂਦਾ ਹੈ ਪਰ ਇਸ ਵਾਰ ਹਾੜ ਦੇ ਮਹੀਨੇ ਵਿੱਚ ਮੀਂਹ ਨਾ ਪੈਣ ਕਾਰਨ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਆਉਣ ਵਾਲੀ ਸਥਿਤੀ ਬਣੀ ਹੋਈ ਹੈ।

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਇਸ ਰਾਜ ਵਿੱਚ ਸਾਉਣੀ ਰੁੱਤ ਦੀਆਂ ਪ੍ਰਮੁੱਖ ਫਸਲਾਂ ਵਿੱਚੋਂ ਝੋਨਾ ਸਭ ਤੋਂ ਅਹਿਮ ਹੈ। ਝੋਨੇ ਦੀ ਫਸਲ ਪਾਣੀ ਤੇ ਨਿਰਭਰ ਕਰਦੀ ਹੈ। ਸਾਉਣ ਦਾ ਮਹੀਨੇ ਨੂੰ ਬਰਸਾਤਾਂ ਦਾ ਮਹੀਨਾ ਮੰਨਿਆ ਜਾਂਦਾ ਹੈ ਪਰ ਇਸ ਵਾਰ ਹਾੜ ਦੇ ਮਹੀਨੇ ਵਿੱਚ ਮੀਂਹ ਨਾ ਪੈਣ ਕਾਰਨ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਆਉਣ ਵਾਲੀ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਜਿੱਥੇ ਝੋਨੇ ਦੀ ਲਵਾਈ ਵਿੱਚ ਹੋ ਰਹੀ ਦੇਰੀ ਕਾਰਨ ਕਿਸਾਨ ਪ੍ਰੇਸ਼ਾਨ ਹਨ ਉੱਥੇ ਲੱਗੀ ਭਿਆਨਕ ਔੜ ਕਰਕੇ ਸੂਬੇ ਦੇ ਕਈ ਹਿੱਸਿਆਂ ਵਿੱਚ ਝੋਨੇ ਦੀ ਲੱਗੀ ਹੋਈ ਫਸਲ ਖਰਾਬ ਹੋਣ ਕੰਢੇ ਪਹੁੰਚ ਗਈ ਹੈ। ਦੂਜੇ ਪਾਸੇ ਬਿਜਲੀ ਦੀ ਖਪਤ ਵਿੱਚ ਹੋਇਆ ਭਾਰੀ ਵਾਧਾ ਪਾਵਰਕਾਮ ਅਤੇ ਪੰਜਾਬ ਸਰਕਾਰ ਲਈ ਸਿਰਦਰਦੀ ਦਾ ਕਾਰਨ ਬਣਦਾ ਜਾਂਦਾ ਹੈ।
ਜਾਣਕਾਰੀ ਅਨੁਸਾਰ ਹਾੜ ਦੇ ਮਹੀਨੇ ਵਿੱਚ ਰਾਜ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਘੱਟ ਪੈਣ ਕਰਕੇ ਔੜ ਲੱਗੀ ਹੋਈ ਹੈ। ਭਿਆਨਕ ਗਰਮੀ ਦੀ ਵਜ੍ਹਾ ਕਰਕੇ ਜਿੱਥੇ ਆਮ ਲੋਕਾਂ ਦਾ ਬਾਹਰ ਨਿਕਲਣਾ ਮੁਹਾਲ ਹੋਇਆ ਹੈ ਉੱਥੇ ਬਿਜਲੀ ਦੀ ਖਪਤ ਵਿੱਚ ਭਾਰੀ ਵਾਧਾ ਹੋ ਗਿਆ ਹੈ ਜਿਸ ਕਰਕੇ ਜਿੱਥੇ ਸ਼ਹਿਰਾਂ ਤੇ ਪਿੰਡਾਂ ਵਿੱਚ ਰਿਹਾਇਸ਼ੀ ਖੇਤਰਾਂ ਨੂੰ ਮਿਲਣ ਵਾਲੀ ਬਿਜਲੀ ਵਿੱਚ ਕੱਟ ਲੱਗ ਰਹੇ ਹਨ ਉੱਥੇ ਖੇਤਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਿੱਚ ਵੀ ਘੱਟ ਲੱਗਣੇ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਕਿਸਾਨਾਂ ਦੇ ਦੱਸਣ ਮੁਤਾਬਕ ਬਹੁਤੇ ਫੀਡਰਾਂ ਉੱਤੇ ਪਾਵਰ ਕੱਟ ਦੇ ਨਾਮ ਉੱਤੇ ਬਿਜਲੀ ਸਪਲਾਈ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਜਿਸ ਕਰਕੇ ਕਈ ਥਾਵਾਂ ਤੇ ਝੋਨੇ ਦੀ ਤਾਜ਼ਾ ਲੱਗੀ ਹੋਈ ਫਸਲ ਪਾਣੀ ਦੀ ਘਾਟ ਕਾਰਨ ਜਿੱਥੇ ਖਰਾਬ ਹੋ ਰਹੀ ਹੈ ਉੱਥੇ ਲਵਾਈ ਪੱਛੜ ਵੀ ਰਹੀ ਹੈ।
ਕਿਸਾਨ ਬਾਬਾ ਰੂੜ ਸਿੰਘ, ਅਵਤਾਰ ਸਿੰਘ ਕੰਬੋਜ, ਕਿਰਨਪਾਲ ਸਿੰਘ ਦਿਉਗੜ ਅਤੇ ਸੁਰਜੀਤ ਸਿੰਘ ਮਾਹਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਹਿਰੀ ਪਾਣੀ ਦੇ ਕੀਤੇ ਗਏ ਪ੍ਰਬੰਧ ਕੁਝ ਹੱਦ ਤੱਕ ਕਿਸਾਨੀ ਲਈ ਸਹਾਈ ਹੋ ਰਹੇ ਹਨ ਪਰ ਜਿਨਾਂ ਇਲਾਕਿਆਂ ਵਿੱਚ ਨਹਿਰੀ ਪਾਣੀ ਨਹੀਂ ਪਹੁੰਚਿਆ ਉੱਥੇ ਔੜ ਲੱਗਣ ਕਰਕੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨਾਂ ਕਿਸਾਨਾਂ ਕੋਲ ਜਨਰੇਟਰ ਦਾ ਪ੍ਰਬੰਧ ਹੈ ਉਹਨਾਂ ਨੂੰ ਮਹਿੰਗੇ ਮੁੱਲ ਦਾ ਡੀਜ਼ਲ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਕਰਕੇ ਪਹਿਲਾਂ ਤੋਂ ਹੀ ਘਾਟੇ ਵਿੱਚ ਜਾ ਰਹੀ ਕਿਸਾਨੀ ਉੱਤੇ ਹੋਰ ਆਰਥਿਕ ਬੋਝ ਵਧ ਰਿਹਾ ਹੈ।