- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣਾ ਰੂਟ ਮਕੁੰਮਲ ਕਰਨ ਮਗਰੋਂ ਸਵਾਰੀਆਂ ਨੂੰ ਪਾਤੜਾਂ ਦੇ ਬੱਸ ਸਟੈਂਡ ਵਿੱਚ ਉਤਾਰ ਕੇ ਮੁਰੰਮਤ ਲਈ ਇੱਕ ਨਿੱਜੀ ਵਰਕਸ਼ਾਪ ਗਈ ਪੀਆਰਟੀਸੀ ਬੱਸ ਨੂੰ ਵੈਲਡਿੰਗ ਦੌਰਾਨ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਦਿਆਂ ਤਰੁੰਤ ਫਾਇਰ ਬ੍ਰਿਗੇਡ ਨੁੰ ਸੂਚਿਤ ਕੀਤਾ ਗਿਆ।

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਆਪਣਾ ਰੂਟ ਮਕੁੰਮਲ ਕਰਨ ਮਗਰੋਂ ਸਵਾਰੀਆਂ ਨੂੰ ਪਾਤੜਾਂ ਦੇ ਬੱਸ ਸਟੈਂਡ ਵਿੱਚ ਉਤਾਰ ਕੇ ਮੁਰੰਮਤ ਲਈ ਇੱਕ ਨਿੱਜੀ ਵਰਕਸ਼ਾਪ ਗਈ ਪੀਆਰਟੀਸੀ ਬੱਸ ਨੂੰ ਵੈਲਡਿੰਗ ਦੌਰਾਨ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਦਿਆਂ ਤਰੁੰਤ ਫਾਇਰ ਬ੍ਰਿਗੇਡ ਨੁੰ ਸੂਚਿਤ ਕੀਤਾ ਗਿਆ। ਅੱਧੇ ਘੰਟੇ ਬਾਅਦ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਵਾਲੀ ਥਾਂ ਉੱਤੇ ਪੁੱਜੀ ਤਾਂ ਉਦੋਂ ਤੱਕ ਬੱਸ ਸੜ ਕੇ ਸਵਾਹ ਹੋ ਚੁੱਕੀ ਸੀ। ਇਸ ਦੌਰਾਨ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਕਿਲੋਮੀਟਰ ਸਕੀਮ ਨਾਲ ਸੰਬੰਧਿਤ ਬੱਸ ਪਟਿਆਲਾ ਤੋਂ ਸਵਾਰੀਆਂ ਲੈ ਕੇ ਪਾਤੜਾਂ ਪੁੱਜੀ। ਸ਼ਾਮ 5.45 ਮਿੰਟ ਤੇ ਅਖੀਰਲਾ ਰੂਟ ਹੋਣ ਕਰਕੇ ਬੱਸ ਸਵਾਰੀਆਂ ਨੂੰ ਉਤਾਰਨ ਉਪਰੰਤ ਬੱਸ ਦਾ ਡਰਾਈਵਰ ਬੱਸ ਦੀ ਹੋਣ ਵਾਲੀ ਮੁਰੰਮਤ ਲਈ ਬੱਸ ਨੂੰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਪਿੰਡ ਦੁਗਾਲ ਦੇ ਨਜ਼ਦੀਕ ਇੱਕ ਨਿੱਜੀ ਵਰਕਸ਼ਾਪ ਉੱਤੇ ਲੈ ਗਿਆ। ਜਿੱਥੇ ਜਦੋਂ ਮਿਸਤਰੀ ਵੈਲਡਿੰਗ ਕਰ ਰਿਹਾ ਹੋਇਆ ਸੀ ਤਾਂ ਅਚਾਨਕ ਬੱਸ ਨੂੰ ਅੱਗ ਲੱਗ ਗਈ। ਇਸ ਦੌਰਾਨ ਉੱਥੇ ਹਾਜ਼ਰ ਵਿਅਕਤੀਆਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੀ ਸਮੇਂ ਵਿੱਚ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਪਰ ਅੱਧਾ ਘੰਟਾ ਦੇਰੀ ਨਾਲ ਪੁੱਜੀ ਫਾਇਰ ਬ੍ਰਿਗੇਡ ਦੇ ਆਉਣ ਤੱਕ ਬੱਸ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਸੜ ਕੇ ਸੁਆਹ ਹੋ ਗਈ।
ਡਰਾਈਵਰ ਗੋਬਿੰਦ ਸਿੰਘ ਦੇ ਦੱਸਣ ਅਨੁਸਾਰ ਬੱਸ ਨੂੰ ਬੰਦ ਕਰਕੇ ਸਵਿਚ ਕੱਟਣ ਉਪਰੰਤ ਜਦੋਂ ਮਿਸਤਰੀ ਬਿਲਡਿੰਗ ਕਰ ਰਿਹਾ ਸੀ ਤਾਂ ਅਚਾਨਕ ਬੱਸ ਦੇ ਪਿਛਲੇ ਟਾਇਰਾਂ ਕੋਲ ਇਕਦਮ ਪਟਾਕੇ ਦੀ ਆਵਾਜ਼ ਆਈ ਜਿਸ ਮਗਰੋਂ ਅੱਗ ਲੱਗ ਕੇ ਤੇਲ ਦੇ ਟੈਂਕ ਤੱਕ ਪਹੁੰਚ ਗਈ ਅਤੇ ਉਸਨੇ ਦੇਖਦਿਆਂ ਹੀ ਦੇਖਦਿਆਂ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।