- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ਜਾਣ ਲਈ ਏਜੰਟ ਨੂੰ ਦਿੱਤੇ ਪੈਸੇ ਵਾਪਿਸ ਨਾ ਮਿਲਣ ਕਾਰਨ ਇਕ ਨੌਜਵਾਨ ਨੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ: ਵਿਦੇਸ਼ ਜਾਣ ਲਈ ਏਜੰਟ ਨੂੰ ਦਿੱਤੇ ਪੈਸੇ ਵਾਪਿਸ ਨਾ ਮਿਲਣ ਕਾਰਨ ਇਕ ਨੌਜਵਾਨ ਨੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਦੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਸ਼ ਸਿੰਘ (22) ਪੁੱਤਰ ਅਜੈਬ ਸਿੰਘ ਵਾਸੀ ਜਖੇਪਲ ਹਬਲਵਾਸ (ਸੰਗਰੂਰ) ਹਾਲ ਅਬਾਦ ਗੁਰੂ ਨਾਨਕ ਨਗਰ ਸਮਾਣਾ ਦੀ ਭੈਣ ਮਨਦੀਪ ਕੌਰ ਪਤਨੀ ਮਨਦੀਪ ਸਿੰਘ ਵਾਸੀ ਗੁਰੂ ਨਾਨਕ ਨਗਰ ਸਮਾਣਾ ਵੱਲੋਂ ਦਰਜ ਕਰਵਾਏ ਬਿਆਨਾ ਅਨੁਸਾਰ ਉਸ ਦਾ ਭਰਾ ਵਿਦੇਸ਼ ਜਾਣਾ ਚਾਹੁੰਦਾ ਸੀ ਤੇ ਇਸ ਲਈ ਉਸ ਨੇ ਏਜੰਟ ਗੁਰਪ੍ਰੀਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਹੀਰੋ ਕਲਾਂ (ਮਾਨਸਾ ) ਨਾਲ ਗੱਲਬਾਤ ਕੀਤੀ ਸੀ ਜਿਸ ਨੇ ਉਸ ਨੂੰ ਵਿਦੇਸ਼ ਭੇਜਣ ਲਈ 18.50 ਲੱਖ ਰੁਪਏ ਵਿੱਚ ਗੱਲ ਤਹਿ ਹੋਈ ਸੀ ਤੇ ਉਸ ਦੇ ਭਰਾ ਨੇ ਕਰੀਬ ਸਵਾ ਸਾਲ ਪਹਿਲਾਂ ਉਸ ਨੂੰ 10 ਲੱਖ ਰੁਪਏ ਚੈੱਕ ਰਾਹੀਂ ਦਿੱਤੇ ਸੀ ਤੇ ਇਕ ਲੱਖ ਰੁਪਏ ਬਾਅਦ ਵਿੱਚ ਦਿੱਤਾ ਸੀ ਅਤੇ ਬਾਕੀ ਰਕਮ ਵਿਦੇਸ਼ ਭੇਜੇ ਜਾਣ ਤੋਂ ਬਾਅਦ ਦੇਣੀ ਸੀ ਪਰ ਏਜੰਟ ਨੇ ਨਾ ਤਾ ਮੇਰੇ ਭਰਾ ਨੁੰ ਬਾਹਰ ਭੇਜਿਆ ਤੇ ਨਾ ਹੀ ਪੈਸੇ ਵਾਪਿਸ ਕੀਤੇ।
ਉਸ ਤੋਂ ਬਾਅਦ ਮੇਰਾ ਭਰਾ ਕਿਸੇ ਹੋਰ ਏਜੰਟ ਨਾਲ ਗੱਲ ਕਰਕੇ ਕਰੀਬ ਛੇ ਮਹੀਨੇ ਪਹਿਲਾਂ ਸਾਈਪ੍ਰਸ ਗਿਆ ਸੀ ਪਰ ਉੱਥੋਂ ਕੁਝ ਦਿਨ ਪਹਿਲਾ ਡਿਪੋਰਟ ਹੋ ਕੇ ਵਾਪਸ ਆ ਗਿਆ ਜੋ ਮੇਰੇ ਕੋਲ ਸਮਾਣਾ ਵਿਖੇ ਰਹਿਣ ਲੱਗਾ ਤੇ ਅਸੀ ਕੁਝ ਦਿਨ ਲਈ ਬਾਹਰ ਗਏ ਹੋਈ ਸੀ ਕਿ ਬੀਤੀ ਰਾਤ ਜਦੋਂ ਮਕਾਨ ਮਾਲਕ ਯਾਦਵਿੰਦਰ ਸਿੰਘ ਮੇਰੇ ਭਰਾ ਨੂੰ ਰੋਟੀ ਦੇਣ ਗਿਆ ਤਾ ਕਮਰਾ ਅੰਦਰੋ ਬੰਦ ਸੀ ਮਕਾਨ ਮਾਲਕ ਨੇ ਜਦੋਂ ਤਾਕੀ ਵਿੱਚੋਂ ਦੇਖਿਆ ਤਾ ਮੇਰਾ ਭਰਾ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਰੱਖਿਆ ਸੀ ਇਸ ਘਟਨਾ ਸਬੰਧੀ ਮਕਾਨ ਮਾਲਕ ਨੇ ਸਾਨੂੰ ਸੂਚਿਤ ਕੀਤਾ।
ਮਨਦੀਪ ਕੌਰ ਨੇ ਆਪਣੇ ਬਿਆਨਾ ਵਿੱਚ ਇਹ ਵੀ ਦੋਸ ਲਗਾਇਆ ਕਿ ਮੇਰਾ ਭਰਾ ਮੈਨੂੰ ਕਹਿਦਾ ਹੁੰਦਾ ਸੀ ਕਿ ਜੇਕਰ ਏਜੰਟ ਗੁਰਪ੍ਰੀਤ ਸਿੰਘ ਨੇ ਮੇਰੇ ਪੈਸੇ ਵਾਪਸ ਨਾ ਕੀਤੇ ਤਾਂ ਮੈਂ ਕੋਈ ਗਲਤ ਕਦਮ ਚੁੱਕ ਸਕਦਾ ਹਾਂ ਜਿਸ ਕਰਕੇ ਮੇਰੇ ਭਰਾ ਨੇ ਏਜੰਟ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਮ੍ਰਿਤਕ ਹਾਲੇ ਕੁਆਰਾ ਤੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ