- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਹਾਮਝੜੀ ਵਿਖੇ ਇਕ ਔਰਤ ਨੂੰ ਕੂਲਰ ਤੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ: ਪਿੰਡ ਹਾਮਝੜੀ ਵਿਖੇ ਇਕ ਔਰਤ ਨੂੰ ਕੂਲਰ ਤੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮ੍ਰਿਤਕ ਔਰਤ ਪੁਸ਼ਪਾ ਦੇਵੀ (36) ਪਤਨੀ ਸਵ:ਰਣਜੀਤ ਕੁਮਾਰ ਪਿੰਡ ਹਾਮਝੜੀ ਦਾ ਪੋਸਟਮਾਰਟਮ ਕਰਵਾਉਣ ਆਏ ਮਾਮਲੇ ਦੇ ਜਾਂਚ ਅਧਿਕਾਰੀ ਪਾਤੜਾ ਥਾਣਾ ਦੇ ਏਐਸਆਈ ਤੇਜਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਨਣਾਨ ਪ੍ਰਿੰਅਕਾ ਦੇਵੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਸ਼ੁੱਕਰਵਾਰ ਸ਼ਾਮ ਸਮੇ ਉਸ ਦੀ ਭਰਜਾਈ ਘਰ ਵਿੱਚ ਕੰਮ ਕਰ ਰਹੀ ਸੀ ਕਿ ਇਸ ਦੌਰਾਨ ਜਦੋਂ ਉਹ ਕੂਲਰ ਦੇ ਨਜ਼ਦੀਕ ਤੋਂ ਲੰਘਣ ਲੱਗੀ ਤਾ ਉਸ ਨੂੰ ਜ਼ੋਰ ਦਾ ਕਰੰਟ ਲੱਗਾ। ਬੱਚਿਆਂ ਵੱਲੋਂ ਰੌਲਾ ਪਾਉਣ ’ਤੇ ਮੈਂ ਜਦੋਂ ਭਰਾ ਦੇ ਘਰ ਪਹੁੰਚੀ ਤਾਂ ਮੇਰੀ ਭਰਜਾਈ ਜ਼ਮੀਨ ’ਤੇ ਡਿੱਗੀ ਪਈ ਸੀ ਤੇ ਉਸ ਨੂੰ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦਰਜ ਕਰਵਾਏ ਬਿਆਨਾ ਦੇ ਆਧਾਰ ’ਤੇ ਮਾਮਲੇ ਵਿੱਚ 194 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਈ।