- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਣਾ-ਪਾਤੜਾਂ ਸੜਕ 'ਤੇ ਪਿੰਡ ਸ਼ਾਹਪੁਰ ਦੇ ਬੱਸ ਅੱਡੇ ਨੇੜੇ ਕਾਰ ਤੇ ਟਰੱਕ ਦਰਮਿਆਨ ਵਿਚ ਹੋਏ ਭਿਆਨਕ ਹਾਦਸੇ ਵਿਚ ਪੰਚਕੂਲਾ ਵਾਸੀ ਪਤੀ-ਪਤਨੀ ਦੀ ਮੌਤ ਹੋ ਗਈ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ-ਧੀ ਜਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ-ਪਾਤੜਾਂ ਸੜਕ 'ਤੇ ਪਿੰਡ ਸ਼ਾਹਪੁਰ ਦੇ ਬੱਸ ਅੱਡੇ ਨੇੜੇ ਕਾਰ ਤੇ ਟਰੱਕ ਦਰਮਿਆਨ ਵਿਚ ਹੋਏ ਭਿਆਨਕ ਹਾਦਸੇ ਵਿਚ ਪੰਚਕੂਲਾ ਵਾਸੀ ਪਤੀ-ਪਤਨੀ ਦੀ ਮੌਤ ਹੋ ਗਈ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ-ਧੀ ਜਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਚੌਕੀ ਮਵੀ ਕਲਾਂ ਦੇ ਮੁਖੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਚਕੂਲਾ (ਹਰਿਆਣਾ) ਨਿਵਾਸੀ ਛਬੀਲ ਦਾਸ ਤੇ ਉਸ ਦੀ ਪਤਨੀ ਕਮਲਾ ਦੇਵੀ ਆਪਣੇ ਪੁੱਤਰ ਸੌਰਵ ਤੇ ਧੀ ਮੋਨਿਕਾ ਸਣੇ ਕਾਰ ਵਿਚ ਸਵਾਰ ਹੋ ਕੇ ਪਾਤੜਾਂ ਤੋਂ ਪੰਚਕੂਲਾ ਜਾ ਰਹੇ ਸਨ। ਜਦੋਂ ਉਹ ਪਿੰਡ ਸ਼ਾਹਪੁਰ ਅੱਡੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਡਰਾਈਵਰ ਵਾਲੇ ਪਾਸੇ ਟਕਰਾ ਗਈ।
ਇਸ ਦੇ ਨਤੀਜੇ ਵਜੋਂ ਉਨ੍ਹਾਂ ਦੋਵਾਂ ਪਤੀ-ਪਤਨੀ ਦੀ ਮੌਤ ਅਤੇ ਉਨ੍ਹਾਂ ਦਾ ਪੁੱਤਰ ਸੌਰਵ ਤੇ ਧੀ ਮੋਨਿਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਪਾਸੇ ਤੋਂ ਕਾਰ ਚਕਨਾਚੂਰ ਹੋ ਗਈ। ਟਰੱਕ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।