- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਸਦਰ ਪਟਿਆਲਾ ਪੁਲਿਸ ਨੇ ਕਿਸੇ ਹੋਰ ਉਮੀਦਵਾਰ ਦੇ ਐਡਮਿਟ ਕਾਰਡ ਤੇ ਰੋਲ ਨੰਬਰ ਦੀ ਵਰਤੋਂ ਕਰਕੇ ਪ੍ਰੀਖਿਆ ਦੇਣ ਪਹੁੰਚੀ ਲੜਕੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰਤੀਭਾ ਪੁੱਤਰੀ ਕੁਲਦੀਪ ਰਾਮ ਵਾਸੀ ਆਦਰਸ਼ ਨਗਰ, ਤੁਰੇਟੀ, ਪਠਾਨਕੋਟ ਵਜੋਂ ਹੋਈ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਸਦਰ ਪਟਿਆਲਾ ਪੁਲਿਸ ਨੇ ਕਿਸੇ ਹੋਰ ਉਮੀਦਵਾਰ ਦੇ ਐਡਮਿਟ ਕਾਰਡ ਤੇ ਰੋਲ ਨੰਬਰ ਦੀ ਵਰਤੋਂ ਕਰਕੇ ਪ੍ਰੀਖਿਆ ਦੇਣ ਪਹੁੰਚੀ ਲੜਕੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰਤੀਭਾ ਪੁੱਤਰੀ ਕੁਲਦੀਪ ਰਾਮ ਵਾਸੀ ਆਦਰਸ਼ ਨਗਰ, ਤੁਰੇਟੀ, ਪਠਾਨਕੋਟ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 1 ਸਤੰਬਰ ਨੂੰ ਬਹਾਦਰਗੜ੍ਹ ਸਥਿਤ ਪ੍ਰੀਖਿਆ ਕੇਂਦਰ ’ਚ ਦਾਖ਼ਲੇ ਸਮੇਂ ਸਟਾਫ਼ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪ੍ਰਤੀਭਾ ਦੇ ਐਡਮਿਟ ਕਾਰਡ ’ਤੇ ਦਰਜ ਨਾਮ ਤੇ ਰੋਲ ਨੰਬਰ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਰੋਲ ਨੰਬਰ ਸੀਮਾ ਰਾਣੀ ਨਾਮਕ ਉਮੀਦਵਾਰ ਦਾ ਸੀ। ਐਡਮਿਟ ਕਾਰਡ ਦੇ ਵੇਰਵੇ ਉਸ ਦੇ ਸ਼ਨਾਖਤੀ ਦਸਤਾਵੇਜ਼ਾਂ ਨਾਲ ਵੀ ਮੇਲ ਨਹੀਂ ਖਾਂਦੇ ਸਨ।
ਕੇਂਦਰ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਬੰਧਤ ਦਸਤਾਵੇਜ਼ ਕਬਜ਼ੇ ’ਚ ਲੈ ਲਏ ਅਤੇ ਪ੍ਰਤੀਭਾ ਨੂੰ ਹਿਰਾਸਤ ’ਚ ਲੈ ਲਿਆ।
ਪੁਲਿਸ ਅਨੁਸਾਰ ਦੂਜੀ ਉਮੀਦਵਾਰ ਦੀ ਥਾਂ ਪ੍ਰੀਖਿਆ ਦੇਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਸੀਮਾ ਰਾਣੀ ਨਾਲ ਪ੍ਰਤੀਭਾ ਦੇ ਸਬੰਧ, ਪੈਸਿਆਂ ਦੇ ਲੈਣ-ਦੇਣ ਅਤੇ ਕਿਸੇ ਗਰੋਹ ਦੀ ਸ਼ਮੂਲੀਅਤ ਸਮੇਤ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਸਲ ਉਮੀਦਵਾਰ ਦੀ ਭੂਮਿਕਾ ਵੀ ਜਾਂਚ ਅਧੀਨ ਹੈ।