Patiala News : ਕਣਕ ਦੀ ਫਸਲ ਨੂੰ ਲੱਗੀ ਅੱਗ, ਠੇਕੇ 'ਤੇ ਲਈ 7 ਏਕੜ ਸੜ ਕੇ ਸਵਾਹ
ਇਸ ਸਬੰਧੀ ਨਿਊ ਡਕਾਲਾ ਦੇ ਸਰਪੰਚ ਅਮਰਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿੰਡ ਦੇ ਕਿਸਾਨ ਤਾਰਾ ਸਿੰਘ ਨੇ ਠੇਕੇ ’ਤੇ ਜ਼ਮੀਨ ਲੈਕੇ ਖੇਤੀ ਦੇ ਲਗਪਗ 7 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਚੁੱਕੀ ਹੈ ਤੇ ਅੱਗ ’ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ ਹੈ।
Publish Date: Sun, 05 Apr 2026 07:39 PM (IST)
Updated Date: Sun, 05 Apr 2026 07:42 PM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਜਿੱਥੇ ਇੱਕ ਪਾਸੇ ਕਿਸਾਨ ਖਰਾਬ ਮੌਸਮ ਦੀ ਮਾਰ ਝੱਲ ਰਿਹਾ ਹੈ ਉਥੇ ਹੀ ਐਤਵਾਰ ਨੂੰ ਨੇੜਲੇ ਪਿੰਡ ਡਕਾਲਾ ਵਿਖੇ ਇੱਕ ਕਿਸਾਨ ਵੱਲੋਂ ਠੇਕੇ ’ਤੇ ਲਈ ਜ਼ਮੀਨ ’ਚ ਬਿਜੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਨਾਲ ਲਗਪਗ 7 ਕਿੱਲੇ ਕਣਕ ਦੇ ਸੜ ਕੇ ਸਵਾਹ ਹੋ ਗਏ।
ਦੁਪਹਿਰ ਵੇਲੇ ਲੱਗੀ ਅੱਗ ਨੂੰ ਇਕੱਠੇ ਹੋਏ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਟਰੈਕਟਰਾਂ ਦੀ ਮਦਦ ਨਾਲ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ ਇਹ ਅੱਗ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਲੱਗੀ ਹੈ ਕਿਉਂਕਿ ਬਿਜਲੀ ਵਿਭਾਗ ਵੱਲੋਂ ਇੱਕ ਨਿਜੀ ਪੇਪਰਮਿੱਲ ਨੂੰ ਦਿਨ ਵੇਲੇ 24 ਘੰਟੇ ਦੀ ਸਪਲਾਈ ਜਾਰੀ ਕੀਤੀ ਹੋਈ ਸੀ, ਜਿਸ ਕਾਰਨ ਸ਼ਾਰਟ ਸ਼ਰਕਟ ਹੋਣ ਨਾਲ ਕਣਕ ਨੂੰ ਅੱਗ ਲੱਗ ਗਈ।
ਇਸ ਸਬੰਧੀ ਨਿਊ ਡਕਾਲਾ ਦੇ ਸਰਪੰਚ ਅਮਰਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿੰਡ ਦੇ ਕਿਸਾਨ ਤਾਰਾ ਸਿੰਘ ਨੇ ਠੇਕੇ ’ਤੇ ਜ਼ਮੀਨ ਲੈਕੇ ਖੇਤੀ ਦੇ ਲਗਪਗ 7 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਚੁੱਕੀ ਹੈ ਤੇ ਅੱਗ ’ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅੱਗ ਲੱਗਣ ਕਾਰਨ ਦਾ ਕਾਰਨ ਡਕਾਲਾ ਗ੍ਰਿਡ ਤੋਂ ਇੱਕ ਪੇਪਰਮਿੱਲ ਨੂੰ ਜਾ ਰਹੀ 24 ਘੰਟੇ ਦੀ ਸਪਲਾਈ ਲਾਈਨ ਕਾਰਨ ਲੱਗੀ ਹੈ, ਜਿਸ ਵਿਚ ਬਿਜਲੀ ਛੱਡੀ ਹੋਈ ਸੀ ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਬਿਜਲੀ ਵਿਭਾਗ ਵੱਲੋਂ ਮਿਲੀ ਭੁਗਤ ਕਾਰਨ ਇਸ ਪੇਪਰਮਿੱਲ ਨੂੰ ਬਿਜਲੀ ਸਪਲਾਈ ਛੱਡੀ ਹੋਈ ਸੀ,ਜਦੋਂ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਬਾਕੀ ਪਿੰਡਾਂ ਦੀ 24 ਘੰਟੇ ਸਪਲਾਈ ਦਿਨ ਵੇਲੇ ਬੰਦ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਨੁਕਸ਼ਾਨ ਦੀ ਭਰਪਾਈ ਜਾਂ ਤਾਂ ਬਿਜਲੀ ਵਿਭਾਗ ਖੁਦ ਕਰੇ ਜਾਂ ਸਬੰਧਿਤ ਪੇਪਰਮਿੱਲ ਤੋਂ ਕਰਵਾਏ ਨਹੀਂ ਤਾਂ ਉਹ ਇਕੱਠੇ ਹੋ ਕੇ ਰੋਡ ਜਾਮ ਕਰਨਗੇ ਤੇ ਕਾਰਵਾਈ ਕਰਵਾਉਣ ਲਈ ਸੰਘਰਸ਼ ਕਰਨਗੇ।