- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਦਸੋਂ ਪੁਲਿਸ ਨੇ ਬੀਤੇ ਦਿਨੀਂ ਫੇਸਬੁੱਕ ‘ਤੇ ਲਾਈਵ ਹੋ ਕੇ ਦੋ ਥਾਈਂ ਚਿੱਟਾ ਤੇ ਵਰਜਿਤ ਨਸ਼ੀਲੇ ਕੈਪਸੂਲਾਂ ਦੇ ਤਸਕਰ ਪੁਲਿਸ ਨੂੰ ਫੜਵਾਉਣ ਵਾਲੇ ਭਾਜਪਾ ਆਗੂ ਬਰਿੰਦਰ ਬਿੱਟੂ ‘ਤੇ ਹੀ ਉਲਟਾ ਪਰਚਾ ਦੇ ਦਿੱਤਾ ਹੈ ।

ਮਹਿੰਦਰਪਾਲ ਬੱਬੀ, ਭਾਦਸੋਂ : ਭਾਦਸੋਂ ਪੁਲਿਸ ਨੇ ਬੀਤੇ ਦਿਨੀਂ ਫੇਸਬੁੱਕ ‘ਤੇ ਲਾਈਵ ਹੋ ਕੇ ਦੋ ਥਾਈਂ ਚਿੱਟਾ ਤੇ ਵਰਜਿਤ ਨਸ਼ੀਲੇ ਕੈਪਸੂਲਾਂ ਦੇ ਤਸਕਰ ਪੁਲਿਸ ਨੂੰ ਫੜਵਾਉਣ ਵਾਲੇ ਭਾਜਪਾ ਆਗੂ ਬਰਿੰਦਰ ਬਿੱਟੂ ‘ਤੇ ਹੀ ਉਲਟਾ ਪਰਚਾ ਦੇ ਦਿੱਤਾ ਹੈ । ਇਸ ਕਾਰਵਾਈ ਨਾਲ ਭਾਦਸੋਂ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ ਲਈ ਇੱਛਾ ਸ਼ਕਤੀ ‘ਤੇ ਹੀ ਸਵਾਲੀਆ ਚਿੰਨ ਲੱਗ ਗਿਆ ਹੈ । ਪੁਲਿਸ ਨੇ ਬਰਿੰਦਰ ਬਿੱਟੂ ‘ਤੇ ਦੋਸ਼ ਲਗਾਇਆ ਕਿ ਉਹ ਇਨਸਾਫ਼ ਲੈਣ ਲਈ ਅਨਾਜ ਮੰਡੀ ਵਿਚ ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ ਅਤੇ ਉਸ ਨੇ ਲੋਕਾਂ ਨੂੰ ਭੜਕਾ ਕੇ ਰਸਤਾ ਜਾਮ ਕਰਵਾਇਆ।
ਉਧਰ ਪੀੜਤ ਆਗੂ ਬਰਿੰਦਰ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੁਆਰਾ ਫੜਵਾਏ ਗਏ ਦੋ ਨਸ਼ਾ ਤਸਕਰਾਂ ਚੋਂ ਇਕ ਆਮ ਆਦਮੀ ਪਾਰਟੀ ਦਾ ਆਗੂ ਸੀ । ਜਿਸ ਦੀ ਬਦਲਾ ਲਊ ਕਾਰਵਾਈ ਤਹਿਤ ਉਸ ‘ਤੇ ਪੁਲਿਸ ਕਾਰਵਾਈ ਕੀਤੀ ਗਈ ਹੈ । ਪੁਲਿਸ ਵੱਲੋਂ ਬਿੱਟੂ ਦੇ ਨਾਲ ਸਥਾਨਕ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ, ਜੋਰਾ ਸਿੰਘ ਸਕਰਾਲੀ ਤੇ 10-15 ਹੋਰ ਨਾਮਾਲੂਮ ਵਿਅਕਤੀਆਂ ‘ਤੇ ਵੀ ਬੀਐੱਨਐੱਸ ਦੀ ਧਾਰਾ 329(3), 352, 223 ਤਹਿਤ ਪਰਚਾ ਕੀਤਾ ਗਿਆ ਹੈ।
ਭਾਜਪਾ ਆਗੂ ਬਿੱਟੂ ‘ਤੇ ਕਾਰਵਾਈ ਖਿਲਾਫ਼ ਸਹਿਰ ਦੀਆਂ ਸਮਾਜਿਕ ਸਫਾਂ ਵਿੱਚ ਰੋਸ ਦੀ ਲਹਿਰ ਖੜ੍ਹੀ ਹੋ ਗਈ ਹੈ। ਵਪਾਰ ਮੰਡਲ , ਖੱਤਰੀ ਸਭਾ ਤੇ ਵੱਖ ਵੱਖ ਸਮਾਜਿਕ ਸੰਗਠਨਾਂ ਨੇ ਨਸ਼ੇ ਵਿਰੁਧ ਕਾਰਵਾਈ ਵਿੱਚ ਬਿੱਟੂ ਦਾ ਸਾਥ ਦੇਣ ਦੀ ਗੱਲ ਕਹੀ ਹੈ। ਇਸ ਕਾਰਵਾਈ ਸਬੰਧੀ ਰਣਨੀਤੀ ਤੈਅ ਕਰਨ ਲਈ ਬਿੱਟੂ ਨੇ 22 ਅਕਤੂਬਰ ਨੂੰ ਅਪਣੇ ਸਮਰਥਕਾਂ ਦੀ ਇਕੱਤਰਤਾ ਦਾ ਐਲਾਨ ਕੀਤਾ ਹੈ ਜਿੱਥੇ ਕਿਸੇ ਸੀਨੀਅਰ ਭਾਜਪਾ ਆਗੂ ਦੇ ਪੁੱਜਣ ਦੀ ਵੀ ਆਸ ਹੈ ।