ਬਦਸਲੂਕੀ ਕਰਨ ’ਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਪੁਲਿਸ ਦੀ ਨਿਖੇਧੀ
ਬਦਸਲੂਕੀ ਕਰਨ ’ਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਪੁਲਿਸ ਦੀ ਨਿਖੇਧੀ
Publish Date: Sat, 21 Feb 2026 06:52 PM (IST)
Updated Date: Sat, 21 Feb 2026 06:54 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪਟਿਆਲਾ ਦੇ ਸ਼ੀਸ ਮਹਿਲ ’ਚ ਚੱਲ ਰਹੇ ਕਰਾਫਟ ਮੇਲੇ ਦੌਰਾਨ ਪੁਲਿਸ ਦੀ ਇੱਕ ਮਹਿਲਾ ਐੱਸਐੱਚਓ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਦੀ ਪਟਿਆਲਾ ਮੀਡੀਆ ਕਲੱਬ ਵੱਲੋਂ ਨਿਖੇਧੀ ਕੀਤੀ ਹੈ। ਇਸ ਸਬੰਧੀ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੂੰ ਲਿਖੇ ਮੰਗ ਪੱਤਰ ਵਿਚ ਕਲੱਬ ਪ੍ਰਧਾਨ ਪਰਮੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਤੇ ਨਿੰਦਣਯੋਗ ਗੱਲ ਹੈ ਕਿ ਆਪਣੀ ਡਿਊਟੀ ਕਰ ਰਹੇ ਪੱਤਰਕਾਰਾਂ ਨਾਲ ਪੁਲਿਸ ਦੀ ਇੱਕ ਮੁਲਾਜ਼ਮ ਵੱਲੋਂ ਬਦਸਲੂਕੀ ਕਰ ਕੇ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਅਤੇ ਪੁਲਿਸ ਦਾ ਆਪਸ ਵਿਚ ਹਮੇਸ਼ਾ ਚੰਗਾ ਤਾਲਮੇਲ ਰਿਹਾ ਹੈ ਪਰ ਅਜਿਹੇ ਮੁਲਾਜ਼ਮ ਪੁਲਿਸ ਦੀ ਬਦਨਾਮੀ ਕਰਵਾ ਰਹੇ ਹਨ ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ।